Connect with us

India

ਕੋਰੋਨਾ ਤੋਂ ਕਿਵੇਂ ਬੱਚਿਆਂ ਜਾ ਸਕਦਾ ਹੈ, ਜਾਣੋ..

Published

on

ਕੋਰੋਨਾ ਵਾਇਰਸ ਕਰਨ ਦੇਸ਼ਭਰ ‘ਦਹਿਸ਼ਤ ਫੈਲੀ ਹੋਈ ਹੈ, ਹੁਣ ਤਾਂ ਕੋਰੋਨਾ ਵਾਇਰਸ ਦਾ ਅਸਰ ਭਾਰਤ ‘ਚ ਵੀ ਦੇਖਿਆ ਜਾ ਸਕਦਾ ਹੈ। ਬੀਤੇ ਦਿਨੀ ਕਰਨਾਟਕਾ ਤੇ ਦਿੱਲੀ ‘ਚ ਕੋਰੋਨਾ ਦੇ ਕਾਰਨ ਮੌਤ ਹੋਈ। ਜੇਕਰ ਧਿਆਨ ਦਿੱਤਾ ਜਾਵੇ ਤਾਂ ਮੌਤ ਹੋਣ ਵਾਲੇ ਦੋਵੇਂ ਹੀ 60 ਤੋਂ ਵੱਧ ਉਮਰ ਦੇ ਸੀ। ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੋਰੋਨਾ ਵਾਇਰਸ ਉਨ੍ਹਾਂ ਨੂੰ ਛੇਤੀ ਹੋ ਰਿਹਾ ਜਿਨਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ। ਜਿਵੇਂ ਕਿ ਕੋਰੋਨਾ ਹੁਣ ਭਾਰਤ ‘ਚ ਵੀ ਦਾਖਲ ਹੋ ਚੁੱਕਿਆ ਹੈ , ਹੁਣ ਲੋੜ ਹੈ ਸਾਰੀਆਂ ਨੂੰ ਸਾਵਧਾਨੀ ਵਰਤਣ ਦੀ।

ਚੌਕਲੇਟ,ਆਈਸ ਕਰੀਮ, ਕੋਲਡ ਡ੍ਰਿੰਕ, ਕੋਲਡ ਕੌਫੀ, ਫਾਸਟ ਫੂਡ, ਠੰਡਾ ਦੁੱਧ, ਖਰਾਬ ਦੁੱਧ, ਵੱਡਾ ਪਾਂਵ, ਬੇਕਰੀ ਦੀਆਂ ਚੀਜ਼ਾਂ, ਪੈਸਟੀਆਂ, ਕੇਕ, ਇਹ ਸਭ ਚੀਜ਼ਾਂ ਦੀ ਵਰਤੋਂ ਕਰਨਾ ਘੱਟੋ ਘੱਟ ਅਪ੍ਰੈਲ ਦੇ ਮਹੀਨੇ ਤੱਕ ਬੰਦ ਕਰੋ।

ਇਸਦੇ ਨਾਲ ਹੀ ਬਾਹਰ ਜਾਣ ਮਗਰੋਂ ਧਿਆਨ ਜ਼ਰੂਰ ਰੱਖੋ

  1. ਆਪਣੇ ਗਲੇ ਨੂੰ ਨਮੀ ‘ਚ ਰੱਖੋ।
  2. ਜੇ ਗਲਾ ਸੁੱਕਦਾ ਹੈ ਤਾਂ ਤੁਰੰਤ ਪਾਣੀ ਪੀਓ।
  3. ਨਿੰਬੂ ਦਾ ਰਸ ਗਰਮ ਪਾਣੀ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੀਓ, ਆਂਵਲਾ ਖਾਓ. ਇਸਦਾ ਮਤਲਬ ਹੈ ਕਿ ਵੱਧ ਤੋਂ ਵੱਧ ਵਿਟਾਮਿਨ-ਸੀ ਦੀ ਵਰਤੋਂ ਕਰੋ।
  4. ਇਕ ਚੁਟਕੀ ਹਲਦੀ ਪਾਊਡਰ 1 ਕੱਪ ਗਰਮ ਦੁੱਧ ਵਿੱਚ ਪਾਓ ਅਤੇ ਇਸ ਨੂੰ ਚਾਹ ਦੀ ਤਰ੍ਹਾਂ ਘੱਟੋ ਘੱਟ 2 ਵਾਰ ਪੀਓ।
  5. ਕਿਸੇ ਨਾਲ ਹੱਥ ਮਿਲਾਉਣ ਤੋਂ ਪਰਹੇਜ਼ ਕਰੋ।
  6. ਹਮੇਸ਼ਾਂ ਸਾਬਣ ਨਾਲ ਹੱਥ ਧੋਵੋ
  7. ਖ਼ਾਸੀ, ਜ਼ੁਖ਼ਾਮ ਵਾਲੇ ਵਿਅਕਤੀ ਨਾਲ ਸੰਪਰਕ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰੋ ਤੇ ਹਮੇਸ਼ਾ ਮਾਸਕ ਪਹਿਨੋਂ ਜਾਂ ਰੁਮਾਲ ਨਾਲ ਮੂੰਹ ਢੱਕ ਕੇ ਰੱਖੋ।

ਕੋਰੋਨਾ ਦੇ ਲੱਛਣ ਦੀ ਪਛਾਣ ਰੱਖੋ ਜਦੋ ਵੀ –

  1. ਤੇਜ਼ ਬੁਖਾਰ
  2. ਬੁਖਾਰ ਤੋਂ ਬਾਅਦ ਖੰਘ
  3. ਬੱਚੇ ਆਮ ਤੌਰ ‘ਤੇ ਬੇ ਅਰਾਮੀ ਮਹਿਸੂਸ ਕਰਦੇ ਹਨ।
  4. ਸਿਰ ਦਰਦ ਅਤੇ ਮੁੱਖ ਤੌਰ’ ਤੇ ਸਾਹ ਨਾਲ ਸਬੰਧਤ ਰੋਗ ਹੈ
    ਜਦੋ ਵੀ ਇਹੋ ਜਿਹਾ ਕੁਝ ਮਹਿਸੂਸ ਹੋਵੇ ਤਾਂ ਡਾਕਟਰ ਕੋਲ ਜਾਂਚ ਜ਼ਰੂਰ ਕਰਵਾਓ।