Punjab
ਫ਼ਿਰੋਜ਼ਪੁਰ ਛਾਉਣੀ ਤੋਂ ਰਾਮੇਸ਼ਵਰ ਲਈ ਸ਼ੁਰੂ ਹੋਈ ਹਮਸਫ਼ਰ ਐਕਸਪ੍ਰੈਸ

8ਅਕਤੂਬਰ 2023: ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੋਂ ਦੱਖਣੀ ਭਾਰਤ ਵਿੱਚ ਸਥਿਤ ਰਾਮੇਸ਼ਵਰਮ ਰੇਲਵੇ ਸਟੇਸ਼ਨ ਤੱਕ ਰੇਲ ਸੇਵਾ ਸ਼ੁਰੂ ਹੋ ਗਈ ਹੈ। ਫ਼ਿਰੋਜ਼ਪੁਰ ਛਾਉਣੀ-ਰਾਮੇਸ਼ਵਰਮ ਹਮਸਫ਼ਰ ਐਕਸਪ੍ਰੈਸ ਦੇ ਚੱਲਣ ਨਾਲ ਫ਼ਿਰੋਜ਼ਪੁਰ ਨੂੰ ਹੀ ਨਹੀਂ ਬਲਕਿ ਫ਼ਾਜ਼ਿਲਕਾ, ਅਬੋਹਰ, ਮੁਕਤਸਰ ਸਮੇਤ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ।
ਇਸ ਦੇ ਸੰਚਾਲਨ ਨਾਲ ਇੱਥੋਂ ਦੇ ਲੋਕ ਦੱਖਣੀ ਭਾਰਤ ਦੇ ਧਾਰਮਿਕ ਸ਼ਹਿਰ ਰਾਮੇਸ਼ਵਰਮ ਦੀ ਆਸਾਨੀ ਨਾਲ ਯਾਤਰਾ ਕਰ ਸਕਣਗੇ। ਟਰੇਨ ਸ਼ਨੀਵਾਰ ਸਵੇਰੇ 5:55 ‘ਤੇ ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੋਂ ਰਾਮੇਸ਼ਵਰਮ ਲਈ ਰਵਾਨਾ ਹੋਈ। ਇਹ ਟਰੇਨ ਹਫਤਾਵਾਰੀ ਹੈ ਅਤੇ 65 ਘੰਟਿਆਂ ਬਾਅਦ ਰਾਮੇਸ਼ਵਰਮ ਪਹੁੰਚੇਗੀ ਅਤੇ ਲੋਕਾਂ ਨੂੰ ਇਸ ਦਾ ਪੂਰਾ ਲਾਭ ਮਿਲੇਗਾ।
ਅਜਮੇਰ-ਰਾਮੇਸ਼ਵਰਮ-ਅਜਮੇਰ ਵਿਚਾਲੇ ਚੱਲਣ ਵਾਲੀ ਹਮਸਫਰ ਐਕਸਪ੍ਰੈਸ ਟਰੇਨ ਹੁਣ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੱਕ ਚੱਲੇਗੀ। ਟਰੇਨ ਨੰਬਰ 20973 ਸ਼ਨੀਵਾਰ ਸ਼ਾਮ 5:55 ਵਜੇ ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਸੋਮਵਾਰ ਰਾਤ 9 ਵਜੇ ਰਾਮੇਸ਼ਵਰਮ ਰੇਲਵੇ ਸਟੇਸ਼ਨ ਪਹੁੰਚੇਗੀ। ਇਸ ਦੇ ਬਦਲੇ ਰੇਲ ਗੱਡੀ ਨੰਬਰ 20974 ਰਾਮੇਸ਼ਵਰਮ ਤੋਂ ਮੰਗਲਵਾਰ ਨੂੰ ਰਾਤ 10.45 ਵਜੇ ਰਵਾਨਾ ਹੋਵੇਗੀ ਅਤੇ ਸ਼ੁੱਕਰਵਾਰ ਨੂੰ ਦੁਪਹਿਰ 1.30 ਵਜੇ ਫ਼ਿਰੋਜ਼ਪੁਰ ਛਾਉਣੀ ਪਹੁੰਚੇਗੀ। ਇਹ ਰੇਲਗੱਡੀ ਇੱਕ ਹਫ਼ਤੇ ਵਿੱਚ ਇੱਕ ਯਾਤਰਾ ਕਰੇਗੀ।