Corona Virus
ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸਸਕਾਰ ਨੂੰ ਲੈ ਕੇ ਵਿਵਾਦ

ਪਦਮਸ਼੍ਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਵਾਇਰਸ ਕਰਨ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਜੋ ਕਿ ਰੁਕਣ ਦਾ ਨਾਂ ਨਹੀਂ ਲੈ ਰਿਹਾ। ਦਰਅਸਲ ਉਨ੍ਹਾਂ ਦਾ ਸਸਕਾਰ ਅੰਮ੍ਰਿਤਸਰ ਦੇ ਵੇਰਕਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਣਾ ਸੀ, ਪਰ ਇਲਾਕੇ ਦੇ ਲੋਕਾਂ ਨੇ ਵਿਰੋਧ ਕੀਤਾ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦਾ ਸਸਕਾਰ ਇਥੇ ਕੀਤਾ ਗਿਆ ਤਾਂ ਕੋਰੋਨਾ ਦੀ ਬਿਮਾਰੀ ਉਨ੍ਹਾਂ ਦੇ ਇਲਾਕੇ ਵਿੱਚ ਫੈਲ ਜਾਵੇਗੀ।
ਇਸ ਵਿਵਾਦ ਦੇ ਚਲਦਿਆਂ ਸਸਕਾਰ ਰੋਕ ਦਿੱਤਾ ਗਿਆ, ਅਤੇ ਲੋਕਾਂ ਨੇ ਉਨ੍ਹਾਂ ਦੇ ਸਸਕਾਰ ਲਈ ਲਿਆਂਦੀਆਂ ਲੱਕੜਾਂ ਵੀ ਸੁੱਟ ਦਿੱਤੀਆਂ ਅਤੇ ਸ਼ਮਸ਼ਾਨਘਾਟ ਨੂੰ ਤਾਲਾ ਲਾ ਦਿੱਤਾ।
ਲੋਕਾਂ ਦਾ ਕਹਿਣਾ ਹੈ ਕੇ ਡਾਕਟਰੀ ਵਿਗਿਆਨ ਵੀ ਇਸ ਬਿਮਾਰੀ ਦਾ ਹਾਲ ਨਹੀਂ ਲੱਭ ਪਾ ਰਹੇ, ਤਾਂ ਇਸ ਗੱਲ ਦੀ ਕੀ ਗਰੰਟੀ ਹੈ ਕਿ ਇਨਸਾਨ ਦੇ ਮਰਨ ਤੋਂ ਬਾਅਦ ਇਹ ਬਿਮਾਰੀ ਨਹੀਂ ਫੈਲਦੀ।