Connect with us

Punjab

ਪਤੀ ਨੇ ਕੁਹਾੜੀ ਮਾਰਕੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਨੇ ਕੀਤਾ ਗ੍ਰਿਫਤਾਰ

Published

on

ਅਬੋਹਰ ਤੋਂ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ , ਜਿਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਿਕ ਔਰਤ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਸੀ, ਜਿਸ ਕਾਰਨ ਉਸ ਦਾ ਪਤੀ ਨਾਰਾਜ਼ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਭੇਜ ਦਿੱਤਾ ਹੈ ‘ਤੇ ਦੋਸ਼ੀ ਪਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਚਾਰ ਬੱਚਿਆਂ ਦੀ ਮਾਂ ਦੱਸੀ ਜਾ ਰਹੀ ਹੈ.

ਪ੍ਰਾਪਤ ਜਾਣਕਾਰੀ ਅਨੁਸਾਰ ਯੂਪੀ ਦੇ ਮੈਨਪੁਰੀ ਦਾ ਰਹਿਣ ਵਾਲਾ ਸ਼ਿਵ ਮਜ਼ਦੂਰੀ ਦਾ ਕੰਮ ਕਰਦਾ ਹੈ। ਉਹ ਕਾਫੀ ਸਮੇਂ ਤੋਂ ਹਰਿਆਣਾ ਵਿਚ ਰਹਿ ਰਿਹਾ ਸੀ। ਸ਼ਿਵ ਦੇ ਭਰਾ ਅਨੁਸਾਰ ਸ਼ਿਵ ਦਾ ਵਿਆਹ ਕਰੀਬ 17 ਸਾਲ ਪਹਿਲਾਂ ਸ਼ਾਂਤੀ ਦੇਵੀ ਨਾਲ ਹੋਇਆ ਸੀ ਪਰ ਸ਼ਾਂਤੀ ਦੇਵੀ 2 ਮਾਰਚ ਨੂੰ ਹਰਿਆਣਾ ਦੇ ਰਹਿਣ ਵਾਲੇ ਵਿਜੇ ਨਾਂ ਦੇ ਨੌਜਵਾਨ ਨਾਲ ਫਰਾਰ ਹੋ ਗਈ ਸੀ। ਬੀਤੇ ਦਿਨ ਹੀ ਉਸ ਦਾ ਭਰਾ ਪੰਚਾਇਤ ਕਰਵਾ ਕੇ ਉਸ ਨੂੰ ਵਾਪਸ ਲੈ ਆਇਆ। ਸੋਮਵਾਰ ਦੁਪਹਿਰ ਨੂੰ ਸ਼ਿਵ ਨੇ ਆਪਣੀ ਪਤਨੀ ਨੂੰ ਫਿਰ ਪੁੱਛਿਆ ਕੀ ਉਹ ਉਸ ਨਾਲ ਰਹਿਣਾ ਚਾਹੁੰਦੀ ਹੈ ਜਾਂ ਨਹੀਂ। ਜਿਸ ‘ਤੇ ਸ਼ਾਂਤੀ ਦੇਵੀ ਨੇ ਵਿਜੇ ਨੂੰ ਜਾਣ ਬਾਰੇ ਪੁੱਛਿਆ ਤਾਂ ਸ਼ਿਵ ਨੇ ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਘਰ ‘ਚ ਰੱਖੇ ਕੁਹਾੜੀ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਬਾਅਦ ‘ਚ ਉਸ ਨੇ ਖੁਦ ਐਂਬੂਲੈਂਸ ਬੁਲਾ ਕੇ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ, ਜਿੱਥੇ ਉਸ ਦੀ ਮੌਤ ਹੋ ਗਈ। ਇੱਥੇ ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾਉਂਦੇ ਹੋਏ ਸ਼ਿਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਿਵ ਨੇ ਕਿਹਾ ਕਿ ਉਸਨੂੰ ਆਪਣੀ ਪਤਨੀ ਦੀ ਹੱਤਿਆ ਦਾ ਕੋਈ ਪਛਤਾਵਾ ਨਹੀਂ ਸੀ ਕਿਉਂਕਿ ਉਸਨੇ ਉਸਦੇ ਪਰਿਵਾਰ ਨੂੰ ਬਦਨਾਮ ਕੀਤਾ ਸੀ, ਇਸ ਲਈ ਉਸਨੂੰ ਉਸਦੀ ਮੌਤ ਦਾ ਪਛਤਾਵਾ ਨਹੀਂ