Connect with us

Sports

ਹੈਦਰਾਬਾਦ ਨੇ ਆਈਪੀਐਲ ਦਾ ਸਭ ਤੋਂ ਵੱਡਾ ਸਕੋਰ ਬਣਾ ਕੇ ਜਿੱਤਿਆ ਮੈਚ, ਮੁੰਬਈ ਨੂੰ 31 ਦੌੜਾਂ ਨਾਲ ਹਰਾਇਆ

Published

on

28 ਮਾਰਚ 2024: ਆਈਪੀਐਲ 2024 ਦੇ 8ਵੇਂ ਮੈਚ ਵਿੱਚ, ਸਨਰਾਈਜ਼ਰਜ਼ ਹੈਦਰਾਬਾਦ (SRH) ਨੇ ਮੁੰਬਈ ਇੰਡੀਅਨਜ਼ ਨੂੰ 31 ਦੌੜਾਂ ਨਾਲ ਹਰਾਇਆ। ਹੈਦਰਾਬਾਦ ਨੇ 20 ਓਵਰਾਂ ‘ਚ 3 ਵਿਕਟਾਂ ‘ਤੇ 277 ਦੌੜਾਂ ਬਣਾਈਆਂ। ਜਵਾਬ ‘ਚ ਮੁੰਬਈ ਇੰਡੀਅਨਜ਼ ਦੀ ਟੀਮ 20 ਓਵਰਾਂ ‘ਚ 5 ਵਿਕਟਾਂ ‘ਤੇ 246 ਦੌੜਾਂ ਹੀ ਬਣਾ ਸਕੀ।

ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰ: ਹੈਦਰਾਬਾਦ ਨੇ ਆਈਪੀਐਲ 2024 ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ। ਟੀਮ ਨੇ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਡਾ ਸਕੋਰ ਬਣਾਇਆ। ਪਿਛਲਾ ਰਿਕਾਰਡ ਆਰਸੀਬੀ ਦੇ ਨਾਂ ਸੀ। ਬੈਂਗਲੁਰੂ ਨੇ 2013 ਦੇ ਸੀਜ਼ਨ ‘ਚ ਪੁਣੇ ਵਾਰੀਅਰਜ਼ ਖਿਲਾਫ 263 ਦੌੜਾਂ ਬਣਾਈਆਂ ਸਨ।