Punjab
ਪਟਿਆਲਾ ਚ ਜੋ ਮਾਹੌਲ ਵਿਗੜਿਆ ਹੈ ਉਸ ਦੀ ਨਿੰਦਾ ਕਰਦਾ ਹਾਂ ,ਪੰਜਾਬ ਦੇ ਹਿੰਦੂ ਸਿੱਖ ਭਾਈਚਾਰਾ ਤਾ ਅੱਤਵਾਦ ਵੇਲੇ ਵੀ ਇਕੱਠੇ ਸੀ – ਕੇਂਦਰੀ ਮੰਤਰੀ ਸੋਮ ਪ੍ਰਕਾਸ਼
ਅੱਜ ਪੰਜਾਬ ਦੇ ਪਟਿਆਲਾ ਚ ਸ਼ਿਵ ਸੈਨਾ ਅਤੇ ਸਿੱਖ ਜਥੇਬੰਦੀਆਂ ਵਿਚਲੇ ਮਾਹੌਲ ਤਨਾਵਪੂਰਨ ਹੋਣ ਨੂੰ ਲੈਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਕਹਿਣਾ ਹੈ ਕਿ ਇਹ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆ ਕੋਸ਼ਿਸ਼ਾਂ ਕੁਝ ਤਾਕਤਾਂ ਕਰ ਰਹੀਆਂ ਹਨ ਜਦਕਿ ਉਹ ਇਸ ਘਟਨਾ ਦੀ ਨਿੰਦਾ ਕਰਦੇ ਹਨ ਅਤੇ ਉਹਨਾਂ ਕਿਹਾ ਕਿ ਪੰਜਾਬ ਚ ਹਿੰਦੂ ਸਿੱਖ ਭਾਈਚਾਰਾ ਇਕ ਹੈ ਅਤੇ ਇਕ ਰਹੇਗਾ |
ਬਟਾਲਾ ਚ ਪਹੁਚੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਕਹਿਣਾ ਸੀ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਪੰਜਾਬ ਚ ਹਿੰਦੂ ਸਿੱਖ ਭਾਈਚਾਰਾ ਇਕ ਹੈ ਅਤੇ ਇਥੋਂ ਤਕ ਕਿ ਕਾਲੇ ਦੌਰ ਜਦ ਪੰਜਾਬ ਚ ਅੱਤਵਾਦ ਸੀ ਉਦੋਂ ਵੀ ਹਿੰਦੂ ਸਿੱਖ ਇਕੱਠੇ ਰਹੇ ਅਤੇ ਹੁਣ ਵੀ ਇਕ ਹਨ | ਇਸ ਤੋਂ ਇਲਾਵਾ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਂਦੇ ਹੋਏ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਚ ਰੋਜ਼ਗਾਰ ਦੇ ਮੌਕੇ ਪੰਜਾਬ ਚ ਵੱਡੀ ਇੰਡਸਟਰੀ ਨਾਲ ਹੀ ਪੈਦਾ ਹੋ ਸਕਦੇ ਹਨ ਅਤੇ ਮੰਤਰੀ ਸੋਮ ਪ੍ਰਕਾਸ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਚ ਚੰਗਾ ਮਾਹੌਲ ਬਣਾਇਆ ਜਾਵੇ ਤਾ ਜੋ ਵੱਡੇ ਕਾਰੋਬਾਰੀ ਪੰਜਾਬ ਚ ਆਕੇ ਇਨਵੈਸਟ ਕਰਨ ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਪੰਜਾਬ ਚ ਬਿਜਲੀ ਸਪਲਾਈ ਦੀ ਸਮੱਸਿਆ ਤੇ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ ਕਿਉਕਿ ਪੰਜਾਬ ਚ ਥਰਮਲ ਪਲਾਂਟ ਬੰਦ ਹਨ ਅਤੇ ਲੋਕਾਂ ਨੂੰ ਦਿੱਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ |