Punjab
ਕਾਂਗਰਸ ਪਿੱਛੇ ਕਮਜ਼ੋਰ ਸੀ ਤਾ ਅੱਜ ਇਹ ਹਾਲਾਤ ਹਨ ਅਤੇ ਆਪਣੀਆਂ ਗ਼ਲਤੀਆਂ ਨੂੰ ਦਰੁਸਤ ਕਰ ਅਗੇ ਮਜਬੂਤ ਹੋਵਾਂਗੇ – ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਪੰਜਾਬ ਦੇ ਸਾਬਕਾ ਮੰਤਰੀ ਅਤੇ ਵਧਾਇਕ ਤ੍ਰਿਪਤ ਰਾਜਿੰਦਰ ਸਜ ਬਾਜਵਾ ਵਲੋਂ ਅੱਜ ਬਟਾਲਾ ਕਾਂਗਰਸ ਭਵਨ ਵਿਖੇ ਨਵਨਿਯੁਕਤ ਬਟਾਲਾ ਕਾਂਗਰਸ ਦੇ ਪ੍ਰਧਾਨ ਸੰਜੀਵ ਕੁਮਾਰ ਨੂੰ ਰਸਮੀ ਸਮਾਗਮ ਤੇ ਪ੍ਰਧਾਨ ਦੀ ਕੁਰਸੀ ਤੇ ਬਿਠਾਇਆ ਗਿਆ , ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਆਪਣੀ ਨਵੀ ਟੀਮ ਬਣਾਈ ਗਈ ਹੈ ਅਤੇ ਇਸ ਟੀਮ ਚ ਸ਼ਾਮਿਲ ਬਟਾਲਾ ਦੇ ਪ੍ਰਧਾਨ ਸੰਜੀਵ ਕੁਮਾਰ ਨੂੰ ਅੱਜ ਬਟਾਲਾ ਕਾਂਗਰਸ ਭਵਨ ਚ ਪਹੁਚ ਉਹਨਾਂ ਨੂੰ ਅਹੁਦੇ ਤੇ ਬਿਠਾਇਆ ਗਿਆ ਹੈ ਅਤੇ ਇਹ ਉਮੀਦ ਹੈ ਕਿ ਜੋ ਕਾਂਗਰਸ ਪਾਰਟੀ ਚ ਪਿੱਛੇ ਆਪਸੀ ਗੁੱਟਬਾਜ਼ੀ ਸੀ ਉਹ ਖਤਮ ਹੋਵੇਗੀ ਅਤੇ ਕਾਂਗਰਸ ਨਵੀ ਟੀਮ ਤਹਿਤ ਮਜਬੂਤ ਅਤੇ ਇਕ ਜੁਟ ਹੋਵੇਗੀ , ਇਸ ਦੇ ਨਾਲ ਹੀ ਸਾਬਕਾ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪਿੱਛੇ ਕਮਜ਼ੋਰ ਸੀ ਤਾ ਅੱਜ ਪਾਰਟੀ ਇਸ ਹਾਲਾਤ ਚ ਹੈ ਅਤੇ ਆਪਣੀਆਂ ਗ਼ਲਤੀਆਂ ਨੂੰ ਦਰੁਸਤ ਕਰ ਅਗੇ ਆਉਣ ਵਾਲੇ ਸਮੇ ਚ ਪਾਰਟੀ ਮਜਬੂਤ ਹੋਵੇਗੀ ਅਤੇ ਹੋ ਵੀ ਰਹੀ ਹੈ |