Connect with us

Punjab

ਜੇ ਮੰਗਾਂ ਨਾ ਮੰਨੀਆਂ ਤਾਂ ਇਸ ਵਾਰ ਕਾਲੀ ਦੀਵਾਲੀ ਮਨਾਉਣਗੇ ਨਿੱਜੀ ਬੱਸ ਆਪ੍ਰੇਟਰ

Published

on

ਆਰਥਿਕ ਮੰਦਹਾਲੀ ’ਚੋਂ ਗੁਜ਼ਰ ਰਹੇ ਪ੍ਰਾਈਵੇਟ ਬੱਸਾਂ ਵਾਲੇ ਅੱਜ ਬੰਦ ਹੋਣ ਕੰਢੇ

ਸਰਕਾਰ ਸਾਨੂੰ ਟੈਕਸ ਚ ਛੋਟ ਦੇਵੇ ਅੱਜ ਬੱਸਾਂ ਚਲਾਉਣੀਆਂ ਹੋਈਆਂ ਔਖੀਆ

11 ਨਵੰਬਰ 2023(ਪੰਕਜ ਮੱਲੀ) : ਪੰਜਾਬ ਮੋਟਰ ਯੂਨੀਅਨ ਆਪਣੀਆਂ ਹੱਕੀ ਮੰਗਾਂ ਨਾ ਮੰਨੀਆਂ ਜਾਣ ਤੇ ਪੰਜਾਬ ਭਰ ਦੇ ਨਿੱਜੀ ਬੱਸ ਆਪ੍ਰੇਟਰ ਇਸ ਦੀਵਾਲੀ ਤੇ ਕਾਲੀ ਦੀਵਾਲੀ ਮਨਾਉਣਗੇ, ਸਾਰੇ ਨਿੱਜੀ ਬੱਸ ਆਪ੍ਰੇਟਰ ਆਪਣੀਆਂ ਬੱਸਾਂ ’ਤੇ ਕਾਲੀਆ ਝੰਡੀਆਂ ਤੇ ਪੋਸਟਰ ਲਾ ਕੇ ਰੋਸ ਵਿਖਾਵਾ ਕਰ ਰਹੇ ਹਨ

ਪੰਜਾਬ ਮੋਟਰ ਯੂਨੀਅਨ ਦੇ ਆਗੂ ਚੌਧਰੀ ਅਸ਼ੋਕ ਮੰਨਣ ਨੇ ਕਿਹਾ ਕਿ ਸੂਬੇ ਦੀ ਨਿੱਜੀ ਬੱਸ ਸਨਅਤ ਨੂੰ ਸਰਕਾਰ ਵੱਲੋਂ ਅਣਗੌਲਿਆਂ ਕੀਤੇ ਜਾਣ ਕਾਰਨ ਆਰਥਿਕ ਮੰਦਹਾਲੀ ’ਚੋਂ ਗੁਜ਼ਰ ਰਹੀ ਹੈ ਤੇ ਬੰਦ ਹੋਣ ਕੰਢੇ ਹੈ। ਨਿੱਜੀ ਬੱਸ ਆਪ੍ਰੇਟਰਾਂ ਨੂੰ ਕਾਰੋਬਾਰ ਬਚਾਉਣ ਲਈ ਸੜਕਾਂ ’ਤੇ ਉੱਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਬੱਸ ਆਪ੍ਰੇਟਰਾਂ ਦੀਆਂ ਸਮੱਸਿਆਵਾਂ ਮੁੱਖ ਮੰਤਰੀ, ਵਿੱਤ ਮੰਤਰੀ, ਟਰਾਂਸਪੋਰਟ ਮੰਤਰੀ ਤੇ ਹੋਰ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਇਸ ਡੁੱਬ ਰਹੀ ਸਨਅਤ ਨੂੰ ਬਚਾਉਣ ਲਈ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਓਹਨਾ ਕਿਹਾ ਕਿ ਤੇਲ ਤੇ ਟੋਲ ਟੈਕਸ ਦੀਆਂ ਕੀਮਤਾਂ ਵੱਧਦੀਆਂ ਜਾ ਰਹੀਆਂ ਹਨ ਜਦੋਂਕਿ ਕਿਰਾਇਆ ਉਵੇਂ ਦਾ ਉਵੇਂ ਹੈ। ਉਹਨਾਂ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰੀ ਬੱਸਾਂ ਚ ਔਰਤਾਂ ਨੂੰ ਮੁਫ਼ਤ ਸਫ਼ਰ ਹੈ ਪ੍ਰਾਈਵੇਟ ਬੱਸਾਂ ਚ ਵੀ ਮੁਫ਼ਤ ਸਫ਼ਰ ਕੀਤਾ ਜਾਵੇ ਅਤੇ ਜਿਸ ਤਰਾਂ ਸਰਕਾਰ ਸਰਕਾਰੀ ਬੱਸਾਂ ਵਾਲਿਆਂ ਕੋਲੋ ਡਾਕਟ ਲੈਕੇ ਟੈਕਸ ਚ ਛੋਟ ਦਿੰਦੀ ਹੈ ਉਸੇ ਤਰ੍ਹਾਂ ਸਾਨੂੰ ਵੀ ਛੋਟ ਦਿੱਤੀ ਜਾਵੇ ਅੱਜ ਜੋ ਹਾਲ ਹੈ ਪ੍ਰਾਇਵੇਟ ਟਰਾਂਸਪੋਰਟ ਦਾ ਬੁਰਾ ਹਾਲ ਹੈ ਅਤੇ ਆਉਣ ਵਾਲੀ ਦੀਵਾਲੀ ਤੇ ਬੱਸਾਂ ਬੰਦ ਰੱਖਨ ਨੂੰ ਲੈਕੇ ਮੀਟਿੰਗ ਵੀ ਚੱਲ ਰਹੀ ਹੈ