National
ਕੀ ਤੁਸੀਂ ਵੀ ਖ਼ਾਂਦੇ ਹੋ ਇਹ ਦਵਾਈਆਂ ਤਾਂ ਹੋ ਜਾਓ ਸਾਵਧਾਨ!
ਜੇ ਤੁਹਾਡੇ ਘਰ ਵਿੱਚ ਵੀ ਇਹ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖ਼ਾਸ ਹੈ। ਕਿਉਂਕਿ ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਹਾਲ ਹੀ ਦੌਰਾਨ 156 ਦਵਾਈਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਆਮ ਲਾਗ, ਖੰਘ, ਬੁਖਾਰ ਅਤੇ ਹੋਰ ਬੀਮਾਰੀਆਂ ਦੇ ਇਲਾਜ ਦੇ ਨਾਲ ਨਾਲ ਵਾਲਾਂ ਦੇ ਵਾਧੇ, ਚਮੜੀ ਦੀ ਦੇਖਭਾਲ ਅਤੇ ਦਰਦ ਤੋਂ ਰਾਹਤ ਤੋਂ ਇਲਾਵਾ ਮਲਟੀਵਿਟਾਮਿਨ, ਐਂਟੀਪੈਰਾਸਾਈਟਿਕਸ, ਐਂਟੀਅਲਰਜਿਕਸ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਸਿਹਤ ਮੰਤਰਾਲੇ ਦੀ ਮਾਹਿਰ ਕਮੇਟੀ ਨੇ ਇਨ੍ਹਾਂ ਦਵਾਈਆਂ ਦੀ ਜਾਂਚ ਕੀਤੀ ਤਾਂ ਇਹ ਪਾਇਆ ਹੈ ਕਿ ਇਨ੍ਹਾਂ ਦਾ ਮਿਸ਼ਰਨ ਉਚਿਤ ਨਹੀਂ ਹੈ। ਇਸ ਲਈ ਇਨ੍ਹਾਂ ਦੇ ਉਤਪਾਦਨ, ਭੰਡਾਰਨ ਅਤੇ ਵਿਕਰੀ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਸ ਸੂਚੀ ਵਿੱਚ ਕਈ ਤਰ੍ਹਾਂ ਦੀਆਂ ਐਂਟੀਬਾਇਓਟਿਕਸ, ਦਰਦ ਨਿਵਾਰਕ ਦਵਾਈਆਂ, ਐਂਟੀ-ਐਲਰਜੀਕ ਦਵਾਈਆਂ ਅਤੇ ਮਲਟੀਵਿਟਾਮਿਨ ਸ਼ਾਮਲ ਹਨ। ਉਦਾਹਰਨ ਲਈ, ਮੇਫੇਨੈਮਿਕ ਐਸਿਡ ਅਤੇ ਪੈਰਾਸੀਟਾਮੋਲ ਇੰਜੈਕਸ਼ਨਾਂ ਦੇ ਸੁਮੇਲ, ਜੋ ਕਿ ਦਰਦ ਅਤੇ ਸੋਜ ਨੂੰ ਘਟਾਉਣ ਲਈ ਵਰਤਿਆ ਜਾਂਦਾ ਸੀ, ਹੁਣ ਪਾਬੰਦੀਸ਼ੁਦਾ ਹਨ। ਇਹ ਫੈਸਲਾ ਡਰੱਗ ਟੈਕਨੀਕਲ ਐਡਵਾਈਜ਼ਰੀ ਬੋਰਡ (ਡੀ.ਟੀ.ਏ.ਬੀ.) ਅਤੇ ਕੇਂਦਰ ਸਰਕਾਰ ਵੱਲੋਂ ਗਠਿਤ ਮਾਹਿਰ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਲਿਆ ਗਿਆ ਹੈ। ਸਰਕਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ, ‘ਕੇਂਦਰ ਸਰਕਾਰ ਅਤੇ ਡਰੱਗ ਟੈਕਨੀਕਲ ਐਡਵਾਈਜ਼ਰੀ ਬੋਰਡ (ਡੀਟੀਏਬੀ) ਦੁਆਰਾ ਨਿਯੁਕਤ ਇਕ ਮਾਹਰ ਕਮੇਟੀ ਨੇ ਮਾਮਲੇ ਦੀ ਜਾਂਚ ਕੀਤੀ। ਦੋਵਾਂ ਨੇ ਸਿਫ਼ਾਰਿਸ਼ ਕੀਤੀ ਕਿ ਇਹਨਾਂ ਐਫ.ਡੀ.ਸੀ ਵਿੱਚ ਸ਼ਾਮਲ ਦਵਾਈਆਂ ਦਾ ਮੈਡੀਕਲ ਵਿਗਿਆਨ ਅਨੁਸਾਰ ਕੋਈ ਮਤਲਬ ਨਹੀਂ ਹੈ।
ਕਿਹੜੀਆਂ-ਕਿਹੜੀਆਂ ਦਵਾਈਆਂ ‘ਤੇ ਲੱਗਿਆ ਬੈਨ-
ਫਾਰਮਾਸਿਊਟੀਕਲ ਉਦਯੋਗ ਅਜੇ ਵੀ ਇਸ ਪਾਬੰਦੀ ਦੇ ਪ੍ਰਭਾਵ ‘ਤੇ ਵਿਚਾਰ ਕਰ ਰਿਹਾ ਹੈ। ਇਸ ਸੂਚੀ ਵਿੱਚ ਕੁਝ ਉਹ ਦਵਾਈਆਂ ਵੀ ਸ਼ਾਮਲ ਹਨ ਜੋ ਪਹਿਲਾਂ ਹੀ ਕਈ ਫਾਰਮਾਸਿਊਟੀਕਲ ਕੰਪਨੀਆਂ ਦੁਆਰਾ ਬੰਦ ਕਰ ਦਿੱਤੀਆਂ ਗਈਆਂ ਸਨ। ਜਿਵੇਂ ਐਂਟੀਬਾਇਓਟਿਕ ਅਜ਼ੀਥਰੋਮਾਈਸਿਨ ਦੇ ਨਾਲ ਐਡਪੈਲੀਨ ਦਾ ਸੁਮੇਲ ਫਿਣਸੀ ਦੇ ਇਲਾਜ ਲਈ ਵਰਤਿਆ ਜਾਂਦਾ ਹੈ। Aceclofenac 50mg + Paracetamol 125mg ਗੋਲੀਆਂ ਇਸ ਸੂਚੀ ਵਿੱਚ ਪਾਬੰਦੀਸ਼ੁਦਾ ਹਨ। ਇਹ ਵੱਡੀਆਂ ਫਾਰਮਾ ਕੰਪਨੀਆਂ ਦੁਆਰਾ ਨਿਰਮਿਤ ਦਰਦ ਨਿਵਾਰਕ ਦਵਾਈਆਂ ਵਿੱਚੋਂ ਇੱਕ ਹੈ। ਇਸ ਸੂਚੀ ਵਿੱਚ ਪੈਰਾਸੀਟਾਮੋਲ+ਪੈਂਟਾਜ਼ੋਸੀਨ ਵੀ ਸ਼ਾਮਲ ਹੈ, ਜੋ ਦਰਦ ਤੋਂ ਰਾਹਤ ਲਈ ਵਰਤੀ ਜਾਂਦੀ ਹੈ। ਸੂਚੀ ਵਿੱਚ “ਲੇਵੋਕੇਟਿਰਿਜ਼ੀਨ + ਫੇਨੀਲੇਫ੍ਰਾਈਨ”, ਮੈਗਨੀਸ਼ੀਅਮ ਕਲੋਰਾਈਡ, ਪੈਰਾਸੀਟਾਮੋਲ, ਟ੍ਰਾਮਾਡੋਲ, ਟੌਰੀਨ ਅਤੇ ਕੈਫੀਨ ਦਾ ਸੁਮੇਲ ਵੀ ਸ਼ਾਮਲ ਹੈ।
FDC ਦਵਾਈਆਂ ਵਿੱਚ ਇੱਕ ਨਿਸ਼ਚਿਤ ਅਨੁਪਾਤ ਵਿੱਚ ਦੋ ਜਾਂ ਦੋ ਤੋਂ ਵੱਧ ਦਵਾਈਆਂ ਦੇ ਤੱਤ ਮਿਲਾਏ ਜਾਂਦੇ ਹਨ। ਇਨ੍ਹਾਂ ਨੂੰ ਆਮ ਤੌਰ ‘ਤੇ ‘ਕਾਕਟੇਲ ਦਵਾਈਆਂ’ ਵੀ ਕਿਹਾ ਜਾਂਦਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ 12 ਅਗਸਤ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਸੀ ਕਿ ਐਸੀਕਲੋਫੇਨਾਕ 50 ਮਿਲੀਗ੍ਰਾਮ + ਪੈਰਾਸੀਟਾਮੋਲ 125 ਮਿਲੀਗ੍ਰਾਮ ਦੀ ਗੋਲੀ ‘ਤੇ ਪਾਬੰਦੀ ਲਗਾਈ ਗਈ ਹੈ। ਇਹ ਸਿਰ ਦਰਦ ਜਾਂ ਮਾਮੂਲੀ ਦਰਦ ਤੋਂ ਰਾਹਤ ਪ੍ਰਦਾਨ ਕਰਨ ਲਈ ਪ੍ਰਸਿੱਧ ਦਵਾਈਆਂ ਵਿੱਚੋਂ ਇੱਕ ਹਨ, ਜੋ ਕਿ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ। ਸੂਚੀ ਵਿੱਚ ਮਾਈਫੇਨਾਮਿਕ ਐਸਿਡ + ਪੈਰਾਸੀਟਾਮੋਲ ਇੰਜੈਕਸ਼ਨ, ਸੇਟੀਰਿਜ਼ੀਨ ਐਚਸੀਐਲ + ਪੈਰਾਸੀਟਾਮੋਲ + ਫੈਨਾਈਲੇਫ੍ਰਾਈਨ ਐਚਸੀਐਲ, ਲੇਵੋਸਿਟਿਰੀਜ਼ਿਨ + ਫੇਨਾਇਲਫ੍ਰਿਨ ਐਚਸੀਐਲ +ਪੈਰਾਸੀਟਾਮੋਲ, ਪੈਰਾਸੀਟਾਮੋਲ +ਕਲੋਰਫੇਨਿਰਾਮਾਈਨ ਮਲੇਏਟ +ਫੇਨਿਲ ਪ੍ਰੋਪੈਨੋਲਾਮਾਈਨ ਅਤੇ ਕੈਮੀਲੋਫਿਨ ਡੀਹਾਈਡ੍ਰੋਕਲੋਰਾਈਡ 25 ਮਿਲੀਗ੍ਰਾਮ + ਪੈਰਾਸੀਟਾਮੋਲ 300 ਮਿਲੀਗ੍ਰਾਮ ਸ਼ਾਮਲ ਹਨ।
ਕੇਂਦਰ ਨੇ ਪੈਰਾਸੀਟਾਮੋਲ, ਟ੍ਰਰਾਮਾਡੋਲ, ਟੌਰੀਨ ਅਤੇ ਕੈਫੀਨ ਦੇ ਸੁਮੇਲ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਟ੍ਰਾਮਾਡੋਲ ਇੱਕ ਦਰਦ ਤੋਂ ਰਾਹਤ ਦੇਣ ਵਾਲੀ ਦਵਾਈ ਹੈ। ਨੋਟੀਫਿਕੇਸ਼ਨ ਦੇ ਅਨੁਸਾਰ, ਸਿਹਤ ਮੰਤਰਾਲੇ ਨੇ ਪਾਇਆ ਕਿ FDC ਦਵਾਈਆਂ ਦੀ ਵਰਤੋਂ ਮਨੁੱਖੀ ਸਿਹਤ ਲਈ ਖਤਰਾ ਪੈਦਾ ਕਰ ਸਕਦੀ ਹੈ। ਜਦਕਿ ਸੁਰੱਖਿਅਤ ਵਿਕਲਪ ਉਪਲਬਧ ਹਨ। ਇੱਥੇ ਦੱਸ ਦੇਈਏ ਕਿ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਦਾ ਮਕਸਦ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ, ਕਿਉਂਕਿ ਇਹ ਮਿਸ਼ਰਨ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ।