International
ਕਿਸਮਤ ਹੋਵੇ ਤਾਂ ਇਹੋ ਜਿਹੀ, ਇੱਕ ਨਹੀਂ ਦੋ ਵਾਰ ਲੱਗੀ ਕਰੋੜਾਂ ਦੀ ਲਾਟਰੀ
ਕਹਿੰਦੇ ਨੇ ਕੁਝ ਗੱਲਾਂ ਕਿਸਮਤ ਤੇ ਹੀ ਖੜੀਆਂ ਹੁੰਦੀਆਂ, ਕਿਸਮਤ ਹੀ ਕਿਸੇ ਨੂੰ ਰਾਜਾ ਬਣਾਉਂਦੀ ਹੈ ਤੇ ਕਿਸਮਤ ਹੀ ਭਿਖਾਰੀ। ਪਰ ਇਨਸਾਨ ਦੀ ਕਿਸਮਤ ਕਦੋ ਬਦਲ ਜਾਵੇ ਇਹ ਉਸਨੂੰ ਖੁਦ ਨਹੀਂ ਪਤਾ ਹੁੰਦਾ। ਕਿਸਮਤ ਅਜਿਹਾ ਕਰਿਸ਼ਮਾ ਦਿਖਾ ਦਿੰਦੀ ਹੈ, ਜਿਸ ‘ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਦਰਅਸਲ ਇਕ ਔਰਤ ਦੀ ਕਿਸਮਤ ਨੇ ਅਜਿਹਾ ਮੋੜ ਲਿਆ ਕਿ ਉਹ ਕੁਝ ਹੀ ਦਿਨਾਂ ਵਿੱਚ ਕਰੋੜਪਤੀ ਬਣ ਗਈ। ਦਰਅਸਲ ਅਮਰੀਕਾ ਦੇ ਕੈਰੋਲੀਨਾ ‘ਚ ਰਹਿਣ ਵਾਲੀ ਇਕ ਔਰਤ ਇੰਨੀ ਖੁਸ਼ਕਿਸਮਤ ਸੀ ਕਿ ਉਸ ਨੇ ਮਹੀਨੇ ‘ਚ ਦੋ ਵਾਰ ਲਾਟਰੀ ਜਿੱਤੀ ਅਤੇ ਕੁਝ ਹੀ ਦਿਨਾਂ ਵਿੱਚ ਉਹ ਕਰੋੜਪਤੀ ਬਣ ਗਈ। 40 ਸਾਲਾ ਕੀਨੀਆ ਸਲੋਅਨ ਦੀ ਪਹਿਲੀ ਲਾਟਰੀ 8 ਕਰੋੜ ਦੀ ਸੀ। ਜਦਕਿ ਕੁਝ ਹਫਤਿਆਂ ਬਾਅਦ ਫਿਰ ਤੋਂ 16 ਕਰੋੜ ਦੀ ਲਾਟਰੀ ਲੱਗੀ। ਜਿਸ ਤੋਂ ਬਾਅਦ ਉਸ ਨੂੰ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਔਰਤ ਕਿਹਾ ਜਾ ਰਿਹਾ ਹੈ।
ਅਮਰੀਕਾ ਦੀ ਕੀਨੀਆ ਸਲੋਅਨ ਨੇ ਅਗਸਤ ਵਿੱਚ ਪਹਿਲੀ ਵਾਰ 8 ਕਰੋੜ ਦੀ ਲਾਟਰੀ ਜਿੱਤੀ ਸੀ। ਜਿਸ ਤੋਂ ਬਾਅਦ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਉਸਦੀ ਕਿਸਮਤ ਇਨ੍ਹੀਂ ਦਿਨੀਂ ਉਸ ‘ਤੇ ਬਹੁਤ ਮਿਹਰਬਾਨ ਹੈ। ਕੁਝ ਲੋਕ ਸਾਰੀ ਉਮਰ ਲਾਟਰੀਆਂ ਖਰੀਦਦੇ ਹਨ। ਪਰ ਕਦੇ ਵੀ ਅਜਿਹਾ ਹੁੰਦਾ ਨਜ਼ਰ ਨਹੀਂ ਆਉਂਦਾ ਪਰ ਕੀਨੀਆ ਦੀ ਕਿਸਮਤ ਅਜਿਹੀ ਸੀ ਕਿ ਕੈਰੋਲੀਨਾ ਜੈਕਪਾਟ ਜਿੱਤਣ ਤੋਂ ਕੁਝ ਹਫ਼ਤਿਆਂ ਬਾਅਦ ਹੀ ਉਸ ਨੇ 16 ਕਰੋੜ ਦੀ ਦੂਜੀ ਡਾਇਮੰਡ ਡੈਜ਼ਲਰ ਲਾਟਰੀ ਜਿੱਤੀ ਅਤੇ ਉਹ ਕੁਝ ਹੀ ਦਿਨਾਂ ਵਿੱਚ ਕਰੋੜਪਤੀ ਬਣ ਗਈ। ਹੈਰਾਨੀ ਦੀ ਗੱਲ ਤਾਂ ਆਹ ਹੈ ਕਿ ਕੀਨੀਆ ਦੀ ਦੋ ਵਾਰ ਲਾਟਰੀ ਲੱਗੀ ਤੇ ਦੋਨੋ ਵਾਰ ਉਸਨੇ ਕਰੋੜਾਂ ਰੁਪਏ ਜਿੱਤੇ।
ਕੀਨੀਆ ਦੱਸਦੀ ਹੈ ਕਿ ਉਸਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਲਾਟਰੀ ਟਿਕਟ ਨਹੀਂ ਖਰੀਦੀ। ਉਸਨੇ ਆਪਣੀ ਜ਼ਿੰਦਗੀ ਵਿੱਚ ਸਿਰਫ ਦੋ ਵਾਰ ਲਾਟਰੀ ਖਰੀਦੀ ਅਤੇ ਦੋਵੇਂ ਵਾਰ ਉਸਦੀ ਕਿਸਮਤ ਅਜਿਹੀ ਸੀ ਕਿ ਉਸਨੇ ਪਹਿਲੀ ਵਾਰ 8 ਕਰੋੜ ਰੁਪਏ ਅਤੇ ਦੂਜੀ ਵਾਰ 16 ਕਰੋੜ ਰੁਪਏ ਜਿੱਤੇ। ਜਦੋਂ ਕੀਨੀਆ ਨੇ ਆਪਣੇ ਪਰਿਵਾਰ ਨੂੰ ਲਾਟਰੀ ਜਿੱਤਣ ਬਾਰੇ ਦੱਸਿਆ ਤਾਂ ਕੋਈ ਵੀ ਵਿਸ਼ਵਾਸ ਨਹੀਂ ਕਰ ਰਿਹਾ ਸੀ । ਦੇਖੋ ਹੈ ਨਾ ਕਿਸਮਤ ਦੇ ਰੰਗ, ਕਈਂ ਲੋਕ ਸਾਰੀ ਉਮਰ ਲਾਟਰੀ ਪਾਉਂਦੇ ਨੇ ਪਰ ਨਹੀਂ ਲੱਗਦੀ ਤੇ ਇਸ ਔਰਤ ਦੀ ਦੋ ਵਾਰ ਲਾਟਰੀ ਲੱਗੀ ਤੇ ਉਹ ਦਿਨਾਂ ‘ਚ ਕਰੋੜਪਤੀ ਬਣ ਗਈ। ਤਾਂਹੀ ਤਾਂ ਸਿਆਣੇ ਕਹਿੰਦੇ ਨੇ ਵੀ ਰੱਬ ਜਦੋਂ ਦਿੰਦਾ ਤਾਂ ਛੱਪਰ ਫਾੜ ਕੇ ਦਿੰਦਾ ਹੈ।