Health
ਇਹ ਆਦਤਾਂ ਤੁਰੰਤ ਨਾ ਛੱਡੀਆਂ ਤਾਂ ਹੋ ਸਕਦਾ ਹੈ ਤੁਹਾਡਾ ਦਿਲ ਨੂੰ ਖ਼ਤਰਾ!
ਦਿਲ ਦੇ ਰੋਗ ਨੂੰ ਬੁਢਾਪੇ ਦੀ ਨਿਸ਼ਾਨੀ ਵਜੋਂ ਦੇਖਿਆ ਜਾਂਦਾ ਸੀ, ਪਰ ਇਹ ਬੀਤੇ ਦੀ ਗੱਲ ਸੀ। ਇੱਕ ਦਹਾਕਾ ਪਹਿਲਾਂ 50 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਦਿਲ ਦੇ ਰੋਗਾਂ ਦੇ ਲੱਛਣ ਦੇਖਣਾ ਆਮ ਗੱਲ ਸੀ, ਪਰ ਹੁਣ ਸਥਿਤੀ ਅਜਿਹੀ ਬਣ ਗਈ ਹੈ ਕਿ ਬਜ਼ੁਰਗਾਂ ਨਾਲੋਂ ਵੱਧ ਨੌਜਵਾਨ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। 45-50 ਦੀ ਬਜਾਏ 25 ਤੋਂ 30 ਸਾਲ ਦੇ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਸ ਸਭ ਦਾ ਸਭ ਤੋਂ ਵੱਡਾ ਕਾਰਨ ਤਣਾਅ, ਮਾੜੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਹਨ। ਹਾਲ ਹੀ ‘ਚ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਵੀ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਐਂਜੀਓਪਲਾਸਟੀ ਹੋਈ।
ਦਿਲ ਦੇ ਦੌਰੇ ਦਾ ਕਾਰਨ
ਖੋਜਕਾਰਾਂ ਦਾ ਮੰਨਣਾ ਹੈ ਕਿ ਨੌਜਵਾਨਾਂ ਵਿੱਚ ਇਸ ਬਿਮਾਰੀ ਦਾ ਮੁੱਖ ਕਾਰਨ ਜੰਕ ਫੂਡ ਦਾ ਸੇਵਨ, ਪ੍ਰਦੂਸ਼ਣ, ਸਿਗਰਟਨੋਸ਼ੀ ਅਤੇ ਕਸਰਤ ਦੀ ਕਮੀ ਹੈ। ਇਸ ਤੋਂ ਇਲਾਵਾ ਤਣਾਅ ਵੀ ਇਕ ਵੱਡਾ ਕਾਰਨ ਹੈ। ਇੰਡੀਅਨ ਹਾਰਟ ਐਸੋਸੀਏਸ਼ਨ (ਆਈ.ਐਚ.ਏ.) ਦੇ ਅਨੁਸਾਰ, ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਜ਼ਿਆਦਾ ਦਿਲ ਦਾ ਦੌਰਾ ਪੈ ਰਿਹਾ ਹੈ। 50 ਸਾਲ ਤੋਂ ਘੱਟ ਉਮਰ ਦੇ 50 ਫੀਸਦੀ ਲੋਕਾਂ ਵਿੱਚ ਦਿਲ ਦੇ ਰੋਗ ਅਤੇ ਦਿਲ ਦੇ ਦੌਰੇ ਦਾ ਖਤਰਾ ਵਧਿਆ ਹੈ ਅਤੇ 40 ਸਾਲ ਤੋਂ ਘੱਟ ਉਮਰ ਦੇ 40 ਫੀਸਦੀ ਲੋਕਾਂ ਵਿੱਚ ਦਿਲ ਦੇ ਦੌਰੇ ਦਾ ਖਤਰਾ ਵਧਿਆ ਹੈ। ਜੋ ਲੋਕ ਆਪਣੀ ਨਿੱਜੀ ਜ਼ਿੰਦਗੀ ਵਿੱਚ ਲੰਬੇ ਸਮੇਂ ਤੱਕ ਤਣਾਅ ਵਿੱਚੋਂ ਲੰਘਦੇ ਹਨ, ਉਨ੍ਹਾਂ ਨੂੰ ਦਿਲ ਦੇ ਦੌਰੇ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।