Connect with us

Punjab

ਕੋਰੋਨਾ ਦਾ ਕਹਿਰ, ਟਰਾਂਸਪੋਰਟ ਅਫ਼ਸਰ ਨੇ ਲਿਆ ਅਹਿਮ ਫੈਸਲਾ

Published

on

ਫਰੀਦਕੋਟ, 22 ਜੁਲਾਈ (ਨਰੇਸ਼ ਸੇਠੀ): ਕੋਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜਿਸਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਵੱਲੋਂ ਸਾਰੇ ਸਰਕਾਰੀ ਦਫਤਰਾਂ ਨੂੰ ਹਿਦਾਇਤਾਂ ਦਿੱਤੀਆਂ ਗਈਆ ਸਨ ਕਿ ਦਫਤਰਾਂ ਵਿੱਚ ਸਟਾਫ ਘੱਟ ਰੱਖਿਆਂ ਜਾਵੇ। ਜਦੋ ਜ਼ਰੂਰੀ ਕੰਮ ਹੋਵੇ ਓਦੋਂ ਸਰਕਾਰ ਵਲੋਂ ਦਿਤੀਆਂ ਗਈਆਂ ਦਿਸ਼ਾ ਨਿਰਦੇਸ਼ ਤਹਿਤ ਹੀ ਪਬਲਿਕ ਨਾਲ ਡੀਲਿੰਗ ਕੀਤੀ ਜਾਵੇ।

ਦੱਸ ਦਈਏ ਕਿ ਫ਼ਰੀਦਕੋਟ ਦੇ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਦਫਤਰ ਵਿੱਚ ਜ਼ਰੂਰਤ ਤੋਂ ਜ਼ਿਆਦਾ ਕੰਮ-ਕਾਜ ਲਈ ਭੀੜ ਇਕੱਠ ਹੁੰਦੀ ਸੀ ਅਤੇ ਜਿਸਦੇ ਨਾਲ ਨਿਯਮ ਦੀ ਉਲੰਘਣਾ ਵੀ ਹੋ ਰਹੀ ਸੀ। ਜਿਸਨੂੰ ਦੇਖਦੇ ਹੋਏ RTA ਪਰਮਦੀਪ ਸਿੰਘ ਵੱਲੋਂ ਟਰਾਂਸਪੋਰਟ ਦਫਤਰ ਦੇ ਬਾਹਰ ਹੀ ਇੱਕ ਟੈਂਟ ਲਗਾ ਕੇ ਦਫਤਰੀ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਓਥੇ ਹੀ ਖੁਲ੍ਹੇ ਵਿਚ ਪਬਲਿਕ ਲਈ ਵੀ ਬੈਠਣ ਦਾ ਪ੍ਰਬੰਧ ਕੀਤਾ ਗਿਆ ਅਤੇ ਸਮਾਜਿਕ ਦੂਰੀ ਨੂੰ ਧਿਆਨ ਚ ਰੱਖਦੇ ਹੋਏ ਕੰਮ ਕਾਜ ਸ਼ੁਰੂ ਕੀਤਾ ਗਿਆ ਹੈ।

ਟ੍ਰਾੰਸਪੋਰਟ ਅਫਸਰ ਪਰਮਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿਤੇ ਹੈ ਅਤੇ ਇਸਦੇ ਨਾਲ ਹੀ ਕਿਹਾ ਕਿ ਪਤਾ ਹੀ ਨਹੀਂ ਲਗਦਾ ਕਿ ਕਿਸ ਵਿਅਕਤੀ ਨੂੰ ਕੋਰੋਨਾ ਹੈ ਕਿਸ ਨੂੰ ਨਹੀਂ ਹੈ। ਇਸਲੀਏ ਇਸਨੂੰ ਧਿਆਨ ਚ ਰੱਖਦੇ ਹੋਏ ਅਤੇ ਨਾਲ ਹੀ ਸਰਕਾਰ ਦੀ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਦਫਤਰ ਵਿਖੇ ਜ਼ਿਆਦਾ ਭੀੜ ਨਾ ਹੋਵੇ ਇਸਲਈ ਅਹਿਮ ਫੈਸਲਾ ਲਿਆ ਗਿਆ ਅਤੇ ਦਫਤਰ ਨੂੰ ਖੁੱਲ੍ਹੇ ਵਿਚ ਖੋਲ ਗਿਆ ਤਾ ਜੋ ਕੋਈ ਵੀ ਦੂਸਰਾ ਵਿਅਕਤੀ ਕਿਸੇ ਦੇ ਸੰਪਰਕ ਵਿਚ ਵੀ ਨਾ ਆਂ ਅਤੇ ਕਰਨਾ ਦੇ ਫੈਲਦੇ ਹੋਏ ਪ੍ਰਭਾਵ ਨੂੰ ਰੋਕਿਆ ਵੀ ਜਾ ਸਕੇ।

ਇਸਦੇ ਨਾਲ ਹੀ ਪਰਮਦੀਪ ਨੇ ਦਸਿਆ ਕਿ ਹਮੇਸ਼ਾ ਕੋਸ਼ਿਸ਼ ਕਰਦੇ ਹਨ ਕਿ ਕਾਗਜਾਤ ਨੂੰ ਚੈਕ ਕਰਕੇ ਦੂਰ ਰੈਕ ‘ਤੇ ਰੱਖਿਆ ਜਾਵੇ ਅਤੇ ਉਸਨੂੰ 42 ਘੰਟੇ ਬਾਅਦ ਹੀ ਉਠਾਇਆ ਜਾਵੇ ਇਸਦੇ ਨਾਲ ਹੀ ਦਫਤਰ ਦਾ ਖਾਸ ਧਿਆਨ ਰੱਖਦੇ ਹੋਏ ਦੋ ਬਾਅਦ ਸੈਨਿਤਾਈਜ਼ ਵੀ ਕਰਵਾਉਂਦੇ ਹਨ।