Punjab
ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਜਾਣੋ ਵੇਰਵਾ

ਮਾਤਾ ਵੈਸ਼ਨੋ ਦੇਵੀ ਦਰਬਾਰ ‘ਚ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਵਿਭਾਗ 19-20 ਮਈ ਨੂੰ ਨਵੀਂ ਦਿੱਲੀ ਤੋਂ ਕਟੜਾ ਵਿਚਕਾਰ 4 ਸਪੈਸ਼ਲ ਟਰੇਨਾਂ ਚਲਾਉਣ ਜਾ ਰਿਹਾ ਹੈ।
ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਰੇਲ ਗੱਡੀ ਨੰਬਰ 04071 ਨਵੀਂ ਦਿੱਲੀ ਤੋਂ 19 ਅਤੇ 20 ਮਈ ਨੂੰ ਰਾਤ 11.15 ਵਜੇ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ, ਊਧਮਪੁਰ ਤੋਂ ਹੁੰਦੀ ਹੋਈ ਰਵਾਨਾ ਹੋਵੇਗੀ | ਅਗਲੀ ਦੁਪਹਿਰ 11.25 ਵਜੇ ਕਟੜਾ ਪਹੁੰਚੇਗਾ। ਇੱਥੋਂ ਵਾਪਸ ਆਉਣ ਲਈ 20 ਅਤੇ 21 ਮਈ ਨੂੰ ਰੇਲਗੱਡੀ ਨੰਬਰ 04072 ਸ਼ਾਮ 6.30 ਵਜੇ ਰਵਾਨਾ ਹੋਵੇਗੀ ਅਤੇ ਉਕਤ ਸਟੇਸ਼ਨਾਂ ਰਾਹੀਂ ਅਗਲੇ ਦਿਨ ਸਵੇਰੇ 6.50 ਵਜੇ ਨਵੀਂ ਦਿੱਲੀ ਪਹੁੰਚੇਗੀ।