Uncategorized
2 ਹਫ਼ਤਿਆਂ ‘ਚ ਸੁਪਰੀਮ ਕੋਰਟ ਨੇ CBSE, CISCE ਨੂੰ’ਆਬਜੇਕਟਿਵ ਕ੍ਰਾਈਟੇਰਿਆ’ ਬਣਾਉਣ ਲਈ ਕਿਹਾ
ਉੱਚ ਅਦਾਲਤ ਨੇ ਕੇਂਦਰੀ ਬੋਰਡ-ਸੀਬੀਐਸਈ ਤੇ ਸੀਆਈਸੀਐਸਈ ਨੂੰ ਕਿਹਾ ਹੈ ਕਿ ਉਹ ਕਲਾਸ 12ਵੀਂ ਦੀਆਂ ਰੱਦ ਕੀਤੀਆਂ ਗਈਆਂ ਪ੍ਰੀਖਿਆਵਾਂ ਤੋਂ ਬਾਅਦ ਸਟੂਡੈਂਟਸ ਦੇ ਮੁਲਾਂਕਣ ਲਈ ਆਬਜੇਕਟਿਵ ਕ੍ਰਾਈਟੇਰਿਆ ਨੂੰ ਦੋ ਹਫ਼ਤਿਆਂ ‘ਚ ਬਣਾਉਣ ਲਈ ਕਿਹਾ ਹੈ। ਉੱਚ ਅਦਾਲਤ ਦੇ ਜਸਟਿਸ ਏਐਮ ਖਾਨਵਿਲਕਰ ਤੇ ਜਸਟਿਸ ਦਿਨੇਸ਼ ਮਾਹੇਸ਼ਵਰੀ ਦੇ ਬੈਂਚ ਦੁਆਰਾ ਸੀਬੀਐਸਈ ਤੇ ਸੀਆਈਸੀਐਸਈ ਦੀ ਕਲਾਸ 12ਵੀਂ ਦੀ ਬੋਰਡ ਪ੍ਰੀਖਿਆਵਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਐਡਵੋਕੇਟ ਮਮਤਾ ਸ਼ਰਮਾ ਦੁਆਰਾ ਦਾਇਰ ਇਕ ਜੂਨ ਹਿੱਤ ਦਾਇਰ ਪਟੀਸ਼ਨ ‘ਤੇ ਅੱਜ ਹੋਈ ਸੁਣਵਾਈ ਤੋਂ ਬਾਅਦ ਮਾਮਲੇ ਨੂੰ ਦੋ ਹਫਤਿਆਂ ਬਾਅਦ ਸੁਣਵਾਈ ਲਈ ਟਾਲ ਦਿੱਤਾ ਗਿਆ ਹੈ।
ਉੱਚ ਅਦਾਲਤ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ ਦੌਰਾਨ ਸੀਬੀਐਸਈ ਤੇ ਸੀਆਈਸੀਐਸਈ ਦੀ ਕਲਾਸ 12ਵੀ ਨੂੰ ਪ੍ਰੀਖਿਆਵਾਂ ਨੂੰ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਰੱਦ ਕੀਤੇ ਜਾਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਮਰਥਨ ਕੀਤਾ। ਸਾਨੂੰ ਖੁਸ਼ੀ ਹੈ ਕਿ ਤੁਸੀਂ ਪ੍ਰੀਖਿਆਵਾਂ ਨੂੰ ਰੱਦ ਕੀਤਾ। ਅਸੇਸਮੈਂਟ ਲਈ ਆਬਜੇਕਟਿਵ ਕ੍ਰਾਈਟੇਰਿਆ ਕੀ ਹੈ? ਕ੍ਰਾਈਟੇਰਿਆ ਨਹੀਂ ਦੱਸਿਆ ਗਿਆ। ਬੈਂਚ ਨੇ ਕਿਹਾ ਇਸ ‘ਤੇ ਕੇਂਦਰ ਸਰਕਾਰ ਤੇ ਸੀਬੀਐਸਈ ਦਾ ਪੱਖ ਰੱਖ ਰਹੇ ਏਜੀਆਈ ਕੇਕੇ ਵੇਣੂਗੋਪਾਲ ਨੇ ਕਿਹਾ ਕਿ ਸੀਬੀਐਸਈ ਦੁਆਰਾ ਤਿੰਨ ਹਫਤਿਆਂ ਅੰਦਰ ਫੈਸਲਾ ਲਿਆ ਜਾਵੇਗਾ। ਦੂਜੀ ਸੀਆਈਐਸਸੀਈ ਦੇ ਵਕੀਲ ਨੇ ਬੈਂਚ ਨੂੰ ਸੂਚਿਤ ਕੀਤਾ ਕਿ ਕੌਸਲਿੰਗ ਦੁਆਰਾ ਆਬਜੇਕਟਿਵ ਕ੍ਰਾਈਟੇਰਿਆ ਬਣਾਉਣ ਲਈ ਇਕ ਮਾਹਿਰਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸੁਣਵਾਈ ਦੇ ਅੰਤ ‘ਚ ਬੈਂਚ ਨੇ ਮੁਲਾਂਕਣ ਲਈ ਕ੍ਰਾਈਟੇਰਿਆ ਬਣਾਉਣ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ।