Uncategorized
PARIS OLYMPICS : 46 ਸੈਕਿੰਡ ‘ਚ ਇਟਾਲੀਅਨ ਖਿਡਾਰਨ ਨੇ ਛੱਡਿਆ ਮੈਚ
PARIS OLYMPICS 2024 : ਇਮਾਨ ਖਲੀਫ਼ ਅਤੇ ਐਂਜੇਲਾ ਕੈਰੀਨੀ ਵਿਚਾਲੇ ਮੁਕਾਬਲਾ ਹੋ ਰਿਹਾ ਸੀ | ਮੁਕਾਬਲੇ ਦੌਰਾਨ ਇਮਾਨ ਖਲੀਫ਼ ਤੋਂ ਪੰਚ ਲੱਗਣ ‘ਤੇ ਐਂਜੇਲਾ ਕੈਰੀਨੀ ਨੇ ਮੁਕਾਬਲਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ |ਇਹ ਮੈਚ ਸਿਰਫ਼ 46 ਸੈਕੰਡ ‘ਚ ਇਟਾਲੀਅਨ ਖਿਡਾਰਨ ਐਂਜੇਲਾ ਕੈਰੀਨੀ ਨੇ ਮੈਚ ਛੱਡਣ ਦਾ ਫੈਸਲਾ ਲਿਆ
ਪੈਰਿਸ ਓਲੰਪਿਕ ‘ਚ ਮਹਿਲਾ ਮੁੱਕੇਬਾਜ਼ੀ ਦੇ ਇਕ ਮੈਚ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਮੈਚ ਵੀਰਵਾਰ ਨੂੰ ਇਟਲੀ ਦੀ ਐਂਜੇਲਾ ਕੈਰੀਨੀ ਅਤੇ ਅਲਜੀਰੀਆ ਦੀ ਇਮਾਨ ਖਲੀਫ ਵਿਚਾਲੇ ਹੋ ਰਿਹਾ ਸੀ।
ਮੈਚ ਛੱਡਣ ਦਾ ਕੀ ਹੈ ਕਾਰਨ
ਐਂਜੇਲਾ ਸਿਰਫ 46 ਸਕਿੰਟਾਂ ਵਿੱਚ ਹੀ ਮੈਚ ਤੋਂ ਹਟ ਗਈ ਅਤੇ ਇਸ ਮੈਚ ਵਿੱਚ ਇਮਾਨ ਖਲੀਫ ਨੂੰ ਜਿੱਤ ਗਈ। ਐਂਜੇਲਾ ਨੇ ਕਿਹਾ- ‘ਮੈਨੂੰ ਕਦੇ ਵੀ ਇਸ ਤਰ੍ਹਾਂ ਦਾ ਮੁੱਕਾ ਨਹੀਂ ਮਾਰਿਆ ਗਿਆ। ਮੈਂ ਇੱਥੇ ਜੱਜ ਨਹੀਂ ਹਾਂ। ਇਹ ਫੈਸਲਾ ਕਰਨਾ ਮੇਰਾ ਕੰਮ ਨਹੀਂ ਹੈ ਕਿ ਇਹ ਮੈਚ ਸਹੀ ਸੀ ਜਾਂ ਗਲਤ।
ਦਰਅਸਲ, ਇਮਾਨ, ਜਿਸ ਦੇ ਸਾਹਮਣੇ ਐਂਜੇਲਾ ਮੈਚ ਤੋਂ ਹਟ ਗਈ ਸੀ, ਇੱਕ ਸਾਲ ਪਹਿਲਾਂ ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਆਈ.ਬੀ.ਏ.) ਦੁਆਰਾ ਲਿੰਗ ਟੈਸਟ ਵਿੱਚ ਫੇਲ ਹੋ ਗਈ ਸੀ। ਆਈਬੀਏ ਨੇ ਇਮਾਨ ਨੂੰ ਪਿਛਲੇ ਸਾਲ ਦਿੱਲੀ ਵਿੱਚ ਹੋਈ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਸੋਨ ਤਗ਼ਮੇ ਦੇ ਮੈਚ ਵਿੱਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਸੀ।