Connect with us

Punjab

ਅਜਨਾਲਾ ‘ਚ ਹਿੰਦੂ ਭਾਈਚਾਰੇ ਅੰਦਰ ਅਯੁੱਧਿਆ ਵਿਖੇ ਹੋ ਰਹੇ ਸਮਾਗਮ ਨੂੰ ਲੈ ਕੇ ਖੁਸ਼ੀ,ਮੰਤਰੀ ਨੇ ਪਹੁੰਚ ਕੇ ਲੰਗਰ ਦੀ ਕੀਤੀ ਸ਼ੁਰੂਆਤ

Published

on

22 ਜਨਵਰੀ 2024:  ਅਯੁੱਧਿਆ ਵਿਖੇ ਹੋ ਰਹੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਜਿੱਥੇ ਰਾਮ ਭਗਤਾਂ ਵਿੱਚ ਵੱਡੇ ਪੱਧਰ ਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਉਸੇ ਦੇ ਚਲਦੇ ਅਜਨਾਲਾ ਅੰਦਰ ਹਿੰਦੂ ਭਾਈਚਾਰੇ ਵੱਲੋਂ ਇੱਕ ਵੱਡੀ ਐਲਈਡੀ ਲਗਾ ਕੇ ਲੋਕਾਂ ਨੂੰ ਅਯੋਧਿਆ ਦਾ ਲਾਈਵ ਪ੍ਰਸਾਰਨ ਦਿਖਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਅੱਜ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਹੁੰਚ ਕੇ ਸਭ ਤੋਂ ਪਹਿਲਾਂ ਪੂਜਾ ਕੀਤੀ ਗਈ ਉਸ ਤੋਂ ਬਾਅਦ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅਯੋਧਿਆ ਦਾ ਲਾਈਵ ਪ੍ਰਸਾਰਨ ਦੇਖਿਆ ਗਿਆ ਅਤੇ ਇਸ ਮੌਕੇ ਲਗਾਏ ਲੰਗਰ ਦੀ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਮ ਮੰਦਰ ਬਣਨ ਦੀ ਖੁਸ਼ੀ ਦੇ ਵਿੱਚ ਅੱਜ ਪ੍ਰਾਣ ਪ੍ਰਤਿਸ਼ਟਾ ਸਮਾਗਮ ਹੋ ਰਿਹਾ ਹੈ ਜਿਸ ਨੂੰ ਲੈ ਕੇ ਹਰ ਰਾਮ ਭਗਤ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਹਰ ਭਾਰਤੀ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਅਤੇ ਉਹ ਇਸ ਦਿਹਾੜੇ ਮੌਕੇ ਸਾਰੇ ਭਾਰਤੀਆਂ ਨੂੰ ਵਧਾਈ ਦਿੰਦੇ ਹਨ ਅਤੇ ਉਹਨਾਂ ਕਿਹਾ ਕਿ ਸਾਨੂੰ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ।