Punjab
ਬਟਾਲਾ ਵਿੱਚ ਪ੍ਰਾਪਰਟੀ ਡੀਲਰ ਅਤੇ ਕਲੋਨਾਇਜਰ ਸਰਕਾਰ ਖਿਲਾਫ ਉਤਰੇ ਸੜਕਾਂ ਤੇ , ਮਾਮਲਾ ਰਜਿਸਟਰੀਆਂ ਬੰਦ ਕਰਨ ਦਾ ਅਤੇ ਐਨ ਓ ਸੀ ਲੈਣ ਦਾ

ਬਟਾਲਾ ਵਿੱਚ ਪ੍ਰਾਪਰਟੀ ਡੀਲਰਾਂ ਅਤੇ ਕਲੋਨਾਈਜਰਾ ਵਲੋਂ ਪੰਜਾਬ ਸਰਕਾਰ ਵਲੋਂ ਬੰਦ ਕੀਤੀਆਂ ਗਈਆਂ ਰਜਿਸਟਰੀਆਂ ਅਤੇ ਕਲੋਨੀਆਂ ਵਾਸਤੇ ਐਨ ਓ ਸੀ ਲੈਣ ਦੀਆਂ ਹਦਾਇਤਾਂ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਦੇ ਹੋਏ ਬਟਾਲਾ ਗਾਂਧੀ ਚੌਂਕ ਵਿੱਚ ਅਮ੍ਰਿਤਸਰ ਪਠਾਨਕੋਟ ਸੜਕ ਜਾਮ ਕਰ ਦਿੱਤੀ ਗਈ ਇਸ ਮੌਕੇ ਇਹਨਾਂ ਪ੍ਰਾਪਰਟੀ ਡੀਲਰਾਂ ਦਾ ਕਹਿਣਾ ਸੀ ਕਿ ਅਸੀਂ ਬਦਲਾਅ ਲੈਕੇ ਆਉਣ ਦੀ ਸੋਚ ਨਾਲ ਆਪ ਪਾਰਟੀ ਦੀ ਸਰਕਾਰ ਬਣਾਈ ਪਰ ਇਸ ਸਰਕਾਰ ਨੇ ਸਾਬਿਤ ਕਰ ਦਿਤਾ ਕਿ ਇਹ ਸਰਕਾਰ ਹਰ ਕਦਮ ਤੇ ਫੇਲ ਹੋ ਚੁਕੀ ਹੈ ਓਹਨਾ ਦਾ ਕਹਿਣਾ ਸੀ ਕਿ ਸਰਕਾਰ ਨੇ ਰਜਿਸਟਰੀਆਂ ਬੰਦ ਕਰਕੇ ਅਤੇ ਐਨ ਓ ਸੀ ਲੈਣ ਦੀ ਹਦਾਇਤ ਨਾਲ ਸਾਡਾ ਸਾਰਾ ਕਾਰੋਬਾਰ ਠੱਪ ਕਰ ਦਿੱਤਾ ਹੈ ਸਾਨੂੰ ਲਗਤਾਰ ਨੁਕਸਾਨ ਉਠਉਣਾ ਪੈ ਰਿਹਾ ਹੈ ਓਹਨਾ ਕਿਹਾ ਕਿ ਅਸੀਂ ਤਾਂ ਇਹ ਸੋਚ ਕੇ ਆਪ ਪਾਰਟੀ ਨੂੰ ਵੋਟਾਂ ਪਾਈਆ ਸੀ ਕਿ ਇਸ ਪਾਰਟੀ ਦੀ ਸਰਕਾਰ ਪੰਜਾਬ ਦੇ ਹਿੱਤ ਵਿੱਚ ਸੋਚੇਗੀ ਪਰ ਹੋ ਸਭ ਕੁਝ ਉਲਟ ਰਿਹਾ ਹੈ ਓਹਨਾ ਕਿਹਾ ਕਿ ਅਸੀਂ ਅੱਜ ਸਰਕਾਰ ਦੇ ਨਾਮ ਆਪਣਾ ਮੰਗ ਪੱਤਰ ਦਿਤਾ ਹੈ ਤਾਂ ਕਿ ਸਰਕਾਰ ਸਾਡੀਆ ਮੰਗਾਂ ਵਲ ਧਿਆਨ ਦੇਵੇ ਅਤੇ ਜਲਦ ਤੋਂ ਜਲਦ ਰਜਿਸਟਰੀਆਂ ਦਾ ਕੰਮ ਸ਼ੁਰੂ ਕਰੇ ਅਤੇ ਨਵੀਆਂ ਕਲੋਨੀਆਂ ਲਈ ਐਨ ਓ ਸੀ ਲਾਗੂ ਕਰੇ ਬਾਕੀ ਜਿਹੜੀਆਂ ਪਹਿਲੀਆਂ ਕਲੋਨੀਆਂ ਜਿਹਨਾਂ ਦੀਆਂ ਰਜਿਸਟਰੀਆਂ ਹੋ ਚੁੱਕੀਆਂ ਹਨ ਉਹਨਾਂ ਤੋਂ ਐਨ ਓ ਸੀ ਦੀ ਹਦਾਇਤ ਹਟਾਈ ਜਾਵੇ ਓਹਨਾ ਕਿਹਾ ਕਿ ਅਗਰ ਸਰਕਾਰ ਸਾਡੀਆਂ ਮੰਗਾਂ ਵੱਲ ਗੌਰ ਨਹੀਂ ਕਰੇਗੀ ਤਾਂ ਅਸੀਂ ਸੜਕਾਂ ਤੇ ਉਤਰ ਕੇ ਲੰਬਾ ਸੰਘਰਸ਼ ਸ਼ੁਰੂ ਕਰਾਂਗੇ