Corona Virus
ਬਠਿੰਡਾ Flash: ਜ਼ਿਲ੍ਹੇ ‘ਚ 2 ਕੇਸ ਹੋਰ ਕੋਰੋਨਾ ਪੌਜ਼ਿਟਿਵ, ਕੁੱਲ ਗਿਣਤੀ ਹੋਈ 41

ਬਠਿੰਡਾ, 8 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਦਸ ਦਈਏ ਕਿ ਬਠਿੰਡਾ ਜ਼ਿਲ੍ਹੇ ਵਿੱਚ 2 ਕੇਸ ਕੋਰੋਨਾ ਪੌਜ਼ਿਟਿਵ ਸਾਹਮਣੇ ਆਏ ਹਨ। ਦਸਣਯੋਗ ਗੱਲ ਇਹ ਹੈ ਕਿ 1 ਜੈਸਲਮੇਰ ਤੋਂ ਪਰਤਿਆ ਸੀ ਜਿਸਨੂੰ ਪਹਿਲਾਂ ਇਕਾਂਤਵਾਸ ਵਿੱਚ ਰੱਖਿਆ ਗਿਆ ਸੀ ਅਤੇ ਦੂਸਰਾ ਉਧਮ ਸਿੰਘ ਨਗਰ ਬਠਿੰਡਾ ਦਾ ਹੈ। ਜਿਸ ਕਾਰਨ ਪ੍ਰਸ਼ਾਸ਼ਨ ਵਲੋਂ ਉਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।ਬਠਿੰਡਾ ਵਿੱਚ ਕੋਰੋਨਾ ਵਾਇਰਸ ਦੀ ਗਿਣਤੀ ਕੁੱਲ 41 ਹੋ ਗਈ ਹੈ।