Connect with us

India

ਬੇਅਦਬੀ ਮਾਮਲਿਆਂ ’ਚ ਜਸਟਿਸ ਰਣਜੀਤ ਸਿੰਘ ਦੇ ਅਹਿਮ ਖੁਲਾਸੇ

Published

on

  • ਬੇਅਦਬੀ ਨਾਲ ਡੇਰਾ ਪ੍ਰੇਮੀਆਂ ਦਾ ਕੁਨੈਕਸ਼ਨ
  • ਡੇਰਾ ਪ੍ਰੇਮੀਆਂ ਵੱਲੋਂ ਲਗਾਏ ਪੋਸਟਰਾਂ ਦਾ ਸੱਚ
  • ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਮੁਆਫ਼ੀ ਦੇ ਖੋਲ੍ਹੇ ਰਾਜ
  • ਡੇਰਾ ਮੁਖੀ ਦੀ ਫਿਲਮ ਨਾਲ ਪੋਸਟਰਾਂ ਦਾ ਸਬੰਧ

11 ਜੁਲਾਈ : ਸੂਬੇ ’ਚ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਨੂੰ ਲੱਗਭੱਗ 5 ਸਾਲ ਹੋ ਗਏ ਹਨ। ਪਰ ਹਾਲੇ ਤੱਕ ਮੁੱਖ ਦੋਸ਼ੀਆਂ ਦਾ ਪਤਾ ਨਹੀਂ ਲੱਗ ਸਕਿਆ। ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ‘ਚ ਡੇਢ ਸਾਲ ਦਾ ਅਕਾਲੀ-ਭਾਜਪਾ ਗਠਜੋੜ ਤੇ ਸਵਾ 3 ਸਾਲ ਤੋਂ ਵੱਧ ਵਰਤਮਾਨ ਕਾਂਗਰਸ ਸਰਕਾਰ ਦਾ ਕਾਰਜਕਾਲ ਸ਼ਾਮਲ ਹੈ। ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਦੀ ਸਰਗਰਮੀ ਨਾਲ ਲੋਕਾਂ ‘ਚ ਆਸ ਬੱਝੀ ਦਿਸ ਰਹੀ ਹੈ ਕਿ ਸ਼ਾਇਦ ਹੁਣ ਮੁੱਖ ਦੋਸ਼ੀਆਂ ਦਾ ਪਰਦਾਫਾਸ਼ ਹੋ ਸਕੇ।
ਪਰ ਹੁਣ ਐੱਸਆਈਟੀ ਦੀ ਜਾਂਚ ਦੇ ਚਲਦਿਆਂ ਜਸਟਿਸ ਰਣਜੀਤ ਸਿੰਘ ਨੇ ਵਰਲਡ ਪੰਜਾਬੀ ਟੀਵੀ ’ਤੇ ਵੱਡੇ ਖੁਲਾਸੇ ਕੀਤੇ ਹਨ। ਜਸਟਿਸ ਰਣਜੀਤ ਸਿੰਘ ਨੇ ਦੱਸਿਆ ਕਿ ਬੇਅਦਬੀਆਂ ਦਾ ਕੁਨੈਸ਼ਨ ਡੇਰਾ ਪ੍ਰੇਮੀਆਂ ਨਾਲ ਕਿਵੇਂ ਜੁੜਦਾ ਹੈ। ਡੇਰਾ ਪ੍ਰੇਮੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਤੋਂ ਬਾਅਦ ਸਿੱਖ ਸੰਗਤ ਨੂੰ ਚੁਣੌਤੀ ਦੇਣ ਵਾਲੇ ਪੋਸਟਰ ਲਗਾਏ ਸਨ। ਜਿਨ੍ਹਾਂ ਦਾ ਕੁਨੈਕਸ਼ਨ ਜਸਟਿਸ ਰਣਜੀਤ ਸਿੰਘ ਨੇ ਡੇਰਾ ਮੁਖੀ ਦੀ ਫਿਲਮ ਨਾਲ ਦੱਸਿਆ ਹੈ। ਇਸ ਤੋਂ ਇਲਾਵਾ ਇਸ ਮਾਮਲੇ ’ਚ ਸਭ ਤੋਂ ਚਰਚਿਤ ਰਿਹਾ ਡੇਰਾ ਮੁਖੀ ਦੀ ਮੁਆਫੀ ਦਾ ਮੁੱਦਾ। ਜਸਟਿਸ ਰਣਜੀਤ ਸਿੰਘ ਨੇ ਦੱਸਿਆ ਕਿ ਕਿਵੇਂ ਇੱਕ ਪਲਾਨ ਦੇ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੇ ਉਲਟ ਜਾ ਕੇ ਡੇਰਾ ਮੁਖੀ ਨੂੰ ਮੁਆਫੀ ਦਿੱਤੀ ਗਈ।
ਬੇਅਦਬੀ ਮਾਮਲਿਆਂ ਨੂੰ ਕਰੀਬ 5 ਸਾਲ ਬੀਤ ਗਏ ਹਨ। ਮਾਮਲੇ ਦੀ ਪੜਤਾਲ ਲਈ 2 ਕਮਿਸ਼ਨ ਬਣ ਚੁੱਕੇ ਨੇ, ਸੀਬੀਆਈ ਜਾਂਚ ਹੋ ਚੁੱਕੀ ਹੈ। ਪਰ ਪਰਨਾਲਾ ਓਥੇ ਦਾ ਓਥੇ ਹੈ। ਦੋਸ਼ੀਆਂ ਨੂੰ ਫੜਨ ਦੀ ਬਜਾਏ ਸਰਕਾਰਾਂ ’ਤੇ ਇਲਜ਼ਾਮ ਲੱਗ ਰਹੇ ਨੇ ਦੋਸ਼ੀਆਂ ਨੂੰ ਬਚਾਉਣ ’ਤੇ ਮੌਜੂਦਾ ਸਰਕਾਰ ਦੇ ਵੀ ਸਵਾ 3 ਸਾਲ ਬੀਤ ਗਏ ਹਨ।