News
ਪਾਸਪੋਰਟ ਆਫਿਸ ਦੇ ਅਸਿਸਟੈਂਟ ਸੁਪਰਡੈਂਟ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ , 03 ਮਾਰਚ: ਸੀ.ਬੀ.ਆਈ ਨੇ ਚੰਡੀਗੜ੍ਹ ਪਾਸਪੋਰਟ ਆਫਿਸ ਦੇ ਅਸਿਸਟੈਂਟ ਸੁਪਰਡੈਂਟ ਰਾਜੀਵ ਨੂੰ ਰਿਸ਼ਵਤ ਲੇਂਦੇ ਹੋਏ ਫਡਿਆ ‘ਤੇ ਕਿਤਾ ਗ੍ਰਿਫਤਾਰ। ਦੱਸ ਦਈਏ ਕਿ ਅਸਿਸਟੈਂਟ ਸੁਪਰਿਡੈਂਟ ਪਾਸਪੋਰਟ ਤੇ ਲਗੀ ਪਾਬੰਦੀ ਨੂੰ ਹਟਾਉਣ ਲਈ ਮੰਗ ਰਿਹਾ ਸੀ ਰਿਸ਼ਵਤ ।
ਇਸਦੀ ਸੁਚਨਾ ਖੁਦ ਸ਼ਿਕਾਇਤਕਰਤਾ ਵੱਲੋਂ ਸੀ.ਬੀ.ਆਈ ਨੂੰ ਦਿੱਤੀ ਗਈ। ਇਸ ਤੋਂ ਬਾਅਦ ਸੀ.ਬੀ.ਆਈ ਵੱਲੋਂ ਰਾਜੀਵ ਨੂੰ ਸੋਮਵਾਰ ਦੀ ਰਾਤ ਗ੍ਰਿਫਤਾਰ ਕਰ ਲਿਆ ਗਿਆ। ਮੰਗਲਵਾਰ ਯਾਨੀ ਕਿ ਅੱਜ ਅਸਿਸਟੈਂਟ ਸੁਪਰਿਡੈਂਟ ਨੂੰ ਅਦਾਲਤ ਵਿੱਚ ਪੇਸ਼ ਕਿਤਾ ਜਾਏਗਾ।
ਦੱਸ ਦਈਏ ਕਿ ਰਾਜੀਵ ਦੇ ਪਰਿਵਾਰ ਦਾ ਇਸ ‘ਤੇ ਕਹਿਣਾ ਹੈ ਕਿ ਰਾਜੀਵ ਨੂੰ ਜਬਰਦਸਤੀ ਗ੍ਰਿਫਤਾਰ ਕਿਤਾ ਗਿਆ।