Punjab
ਚੰਡੀਗੜ੍ਹ ‘ਚ ਆਇਆ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ
ਚੰਡੀਗੜ੍ਹ, 19 ਮਾਰਚ: ਕੋਰੋਨਾ ਦੀ ਦਹਿਸ਼ਤ ਜਿਥੇ ਪੁਰੀ ਦੁਨੀਆ ‘ਚ ਫੈਲੀ ਹੋਈ ਹੈ ਹੁਣ ਇਸਦਾ ਅਸਰ ਚੰਡੀਗੜ੍ਹ ਦੇ ਵਿਚ ਵੀ ਦੇਖਿਆ ਜਾ ਸਕਦਾ ਹੈ। ਦੱਸ ਦਈਏ ਕਿ ਬੀਤੇ ਦਿਨੀ ਇੱਕ 23 ਸਾਲ ਦੀ ਕੁੜੀ ਦਾ ਸੰਪਲ GMCH 32 ਹਸਪਤਾਲ ਵੱਲੋਂ ਪੀਜੀਆਈ ਜਾਂਚ ਲਈ ਭੇਜਿਆ ਗਿਆ ਸੀ, ਤੇ ਇਸਦਾ ਕੋਰੋਨਾ ਟੈਸਟ ਪੋਜ਼ਿਟਿਵ ਆਇਆ ਹੈ। ਦਰਅਸਲ ਇਹ ਕੁੜੀ ਇੰਗਲੈਂਡ ਤੋਂ ਅੰਮ੍ਰਿਤਸਰ ਆਈ ਸੀ ਜਦੋਂ ਇਹ ਆਈ ਤਾਂ ਇਸਨੂੰ ਭੁਖਾਰ ਸੀ। ਤੇ ਇਹ ਚੰਡੀਗੜ੍ਹ ਦੇ 32 ਹਸਪਤਾਲ ਚ ਆਈ ਤਾਂ ਡਾਕਟਰਾਂ ਨੂੰ ਕੋਰੋਨਾ ਦੇ ਲੱਛਣ ਲੱਗੇ ਤਾਂ ਉਨ੍ਹਾਂ ਨੇ ਸੈਮਪਲ ਪਿਜਿਆਈ ਭੇਜ ਦਿੱਤਾ। ਹੁਣ ਇਸਦੀ ਮਾਤਾ ਨੂੰ ਵੀ ਆਈ ਸੋਲਾਸ਼ਨ ‘ਚ ਰੱਖਿਆ ਹੋਇਆ ਹੈ ਤੇ ਹੋਰ ਪਰਿਵਾਰ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।