Punjab
ਫਿਰੋਜ਼ਪੁਰ ਜ਼ਿਲ੍ਹੇ ‘ਚ ਪਰਵਾਸੀ ਬੱਚੇ ਨੇ ਦੂਜਾ ਸਥਾਨ ਕੀਤਾ ਪ੍ਰਾਪਤ
- ਗਰੀਬ ਤੇ ਲੋੜਵੰਦ ਪਰਿਵਾਰ ਦੇ ਬੱਚੇ ਨੂੰ ਚੰਗੇ ਭਵਿੱਖ ਦੀ ਉਮੀਦ
- ਦੇਸ਼ ਭਰ ‘ਚ ਚਲਾਏ ਜਾ ਰਹੇ ਨੇ ਜਵਾਹਰ ਨਵੋਦਿਆ ਵਿਦਿਆਲਿਆਂ
- ਦਾਖ਼ਲਾ ਪ੍ਰੀਖਿਆ ਪਾਸ ਕਰਕੇ ਦਿੱਤਾ ਆਪਣੀ ਯੋਗਤਾ ਦਾ ਸਬੂਤ
- ਫਿਰੋਜ਼ਪੁਰ ਜਿਲ੍ਹੇ ਦਾ ਕੀਤਾ ਨਾਮ ਰੋਸ਼ਨ
- ਨਵੋਦਿਆ ਵਿਦਿਆਲੇ ਦਾ ਪੇਪਰ ਕੀਤਾ ਪਾਸ
ਫਿਰੋਜ਼ਪੁਰ, 13 ਜੁਲਾਈ (ਪਰਮਜੀਤ ਪੰਮਾ): ਫਿਰੋਜ਼ਪੁਰ ‘ਚ ਹੋਈ ਨਵੋਦਿਆ ਵਿਦਿਆਲੇ ਦੀ ਦਾਖ਼ਲਾ ਪ੍ਰੀਖਿਆ ਪਾਸ ਕਰਕੇ ਇਕ ਪ੍ਰਵਾਸੀ ਗਰੀਬ ਪਰਿਵਾਰ ਦੇ ਬੱਚੇ ਨੇ ਆਪਣੀ ਯੋਗਤਾ ਦਾ ਸਬੂਤ ਦਿਤਾ। ਇਸ ਬੱਚੇ ਨੇ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਭਾਂਗਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਅਭੀਰਾਮ ਨੇ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ, ਇਸ ਬੱਚੇ ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਹ ਬੱਚਾ ਇੱਕ ਗਰੀਬ ਪਰਿਵਾਰ ਦਾ ਬੱਚਾ ਹੈ। ਜੋ ਕਿ ਇੱਕ ਪਰਵਾਸੀ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿੱਚ ਰਹਿ ਰਹੇ ਹਨ। ਇਸ ਦੇ ਮਾਤਾ-ਪਿਤਾ ਘਰ ਵਿੱਚ ਅੱਤ ਦੀ ਗਰੀਬੀ ਹੋਣ ਕਾਰਨ ਲੋਕਾਂ ਦੇ ਘਰਾਂ ਵਿਚ ਕੰਮਕਾਜ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਮਾਂ ਬਾਪ ਦੇ ਕੰਮ ਤੇ ਜਾਣ ਮਗਰੋਂ ਬੱਚੇ ਨੇ ਘਰ ਦੇ ਕੰਮ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਬਹੁਤ ਮੇਹਨਤ ਕੀਤੀ ਹੈ। ਇਸ ਬੱਚੇ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਭ ਤੋਂ ਮਸ਼ਹੂਰ ਸਕੂਲ ਜਵਾਹਰ ਨਵੋਦਿਆ ਦਾ ਪੇਪਰ ਪਾਸ ਕੀਤਾ ਹੈ।
ਦੱਸ ਦਈਏ ਕਿ ਜਵਾਹਰ ਨਵੋਦਿਆ ਵਿਦਿਆਲਿਆ ਦੀ ਸ਼ੁਰੂਆਤ ਭਾਰਤ ਸਰਕਾਰ ਵਲੋਂ ਕੀਤੀ ਗਈ ਸੀ। ਇਸ ਵਿਚ ਗ੍ਰਾਮੀਣ ਬੱਚਿਆਂ ਨੂੰ ਅੱਗੇ ਲੈਕੇ ਆਉਣ ਲਈ ਇਹ ਪੇਪਰ ਲਿਆ ਜਾਂਦਾ ਹੈ ਅਤੇ ਪਾਸ ਆਉਣ ਵਾਲੇ ਬੱਚਿਆਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਂਦੀ ਹੈ। ਇਸ ਬੱਚੇ ਦੀ ਲਗਨ ਦੇ ਪਿੱਛੇ ਇਨ੍ਹਾਂ ਦੇ ਅਧਿਆਪਕਾਂ ਦਾ ਵੀ ਵੱਢਾ ਹੱਥ ਹੈ
ਫਿਲਹਾਲ ਅਭਿਰਾਮ ਦੀ ਪੜਾਈ ਛੇਵੀਂ ਜਮਾਤ ਤੋਂ ਲੈਕੇ ਬਾਰਵੀਂ ਕਲਾਸ ਤਕ ਫ੍ਰੀ ਹੋਵੇਗੀ। ਜਿਸਨੂੰ ਲੈਕੇ ਉਸਦੇ ਦਿਲ ‘ਚ ਇਕ ਚੰਗੇ ਭਵਿੱਖ ਦੀ ਉਮੀਦ ਜਾਗ ਚੁਕੀ ਹੈ।