News
ਵਿਗੜੇ ਕਾਕਿਆਂ ਨੇ ਜਦੋਂ ਬਜਾਏ ਬੁਲਟ ਦੇ ਪਟਾਕੇ, ਤਾਂ ਕੱਟੇ ਗਏ ਚਲਾਨ
ਨਾਭਾ, 04 ਮਾਰਚ (ਭੁਪਿੰਦਰ ਸਿੰਘ): ਨਾਭਾ ਦੇ ਵਿੱਚ ਕੁੜੀਆਂ ਦੇ ਕਾਲਜਾਂ ਦੇ ਬਾਹਰ ਅਵਾਰਾਗਰਦੀ ਕਰਦੇ ਅਤੇ ਬੁਲਟ ਦੇ ਪਟਾਕੇ ਵਜਾਉਂਦੇ ਨੌਜਵਾਨਾਂ ਨੂੰ ਪਾਈਆਂ ਭਾਜੜਾਂ, ਭਾਵੇਂ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਸਮੇਂ-ਸਮੇਂ ਦਿੱਤੇ ਜਾ ਰਹੇ ਨੇ, ਪਰ ਅੱਜ ਦੀ ਨੌਜਵਾਨ ਪੀੜ੍ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਗੁਰੇਜ਼ ਨਹੀਂ ਕਰਦੀ। ਜਿਸ ਦੇ ਤਹਿਤ ਅੱਜ ਨਾਭਾ ਵਿਖੇ ਟ੍ਰੈਫਿਕ ਪੁਲਸ ਦੇ ਵੱਲੋਂ ਅਚਨਚੇਤ ਚੈਕਿੰਗ ਕਰਦਿਆਂ ਸਰਕਾਰੀ ਰਿਪੁਦਮਨ ਕਾਲਜ ਦੇ ਬਾਹਰ ਅਵਾਰਾਗਰਦੀ ਕਰਦੇ ਅਤੇ ਬੁਲਟ ਦੇ ਪਟਾਕੇ ਮਾਰਦੇ ਨੌਜਵਾਨਾਂ ਦੇ ਥਾਂ-ਥਾਂ ਤੇ ਕੱਟੇ ਚਲਾਨ।
ਇਸ ਮੌਕੇ ਤੇ ਨਾਭਾ ਟਰੈਫ਼ਿਕ ਪੁਲਿਸ ਦੇ ਇੰਚਾਰਜ ਬਲਜੀਤ ਸਿੰਘ ਨੇ ਕਿਹਾ ਕਿ ਅਸੀਂ ਕੁੜੀਆਂ ਦੇ ਕਾਲਜ ਦੇ ਬਾਹਰ ਅਵਾਰਾਗਰਦੀ ਕਰਦੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬੁਲਟ ਦੇ ਪਟਾਕੇ ਮਾਰਨ ਵਾਲੇ ਨੌਜਵਾਨਾਂ ਦੇ ਦਰਜਨਾਂ ਦੇ ਕਰੀਬ ਚਲਾਨ ਕੱਟੇ ਨੇ, ਅਸੀਂ ਨੌਜਵਾਨਾਂ ਨੂੰ ਸੁਚੇਤ ਵੀ ਕੀਤਾ, ਅਸੀਂ ਉਨ੍ਹਾਂ ਦੇ ਮਾਤਾ-ਪਿਤਾ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਜਦੋਂ ਆਪਣੇ ਲੜਕਿਆਂ ਨੂੰ ਬੁਲੇਟ ਮੋਟਰਸਾਈਕਲ ਦੁਆਉਂਦੇ ਹਨ ਤਾਂ ਉਹ ਬਾਅਦ ਵਿੱਚ ਸਲਾਂਸਰ ਕੱਢਵਾ ਦਿੰਦੇ ਹਨ ਅਤੇ ਜਿਸ ਕਾਰਨ ਮਾਤਾ-ਪਿਤਾ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਉਨ੍ਹਾਂ ਨੂੰ ਨਹੀਂ ਰੋਕਦੇ। ਜਿਸ ਕਾਰਨ ਬੁਲਟ ਤੇ ਪਟਾਕੇ ਮਾਰਨ ਅੱਗ ਵੀ ਲੱਗ ਜਾਂਦੀ ਹੈ ਅਤੇ ਜਾਨ ਦਾ ਖ਼ਤਰਾ ਹੁੰਦਾ ਹੈ ਇਸ ਲਈ ਅਸੀਂ ਸਾਰਿਆਂ ਨੂੰ ਸੁਚੇਤ ਕਰਦੇ ਹਾਂ।