Connect with us

Punjab

ਪਟਿਆਲਾ ਹਾਈਟਸ ਕਲੱਬ ਦੀ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਨਵੀ ਕੋਰ ਕਮੇਟੀ ਦਾ ਗਠਨ

Published

on

ਪਟਿਆਲਾ :

ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਨਵੀ ਕੋਰ ਕਮੇਟੀ ਬਣਾਉਣ ਲਈ ਜਨਰਲ ਹਾਊਸ ਬਹੁਤ ਹੀ ਸਤਿਕਾਰਯੋਗ ਪਟਿਆਲਾ ਹਾਈਟਸ ਪਰਿਵਾਰ ਦੇ ਮੈਂਬਰ ਸਾਹਿਬਾਨ ਵਲੋਂ ਪਟਿਆਲਾ ਹਾਈਟਸ ਦੇ ਕਲੱਬ ਵਿਚ ਜਨਰਲ ਹਾਊਸ ਦੀ ਮੀਟਿੰਗ ਸੱਦੀ ਗਈ ਸੀ, ਜਿਸ ਵਿਚ ਪੁਰਾਣੀ ਕਮੇਟੀ ਜਿਸ ਦੇ ਪ੍ਰਧਾਨ ਹਰਜੀਤ ਸਿੰਘ ਸੀਡ਼ਾ (304) ਜੀ ਸਨ, ਉਨ੍ਹਾਂ ਦਾ ਕਾਰਜਕਾਲ ਇਕ ਸਾਲ ਪਹਿਲਾਂ ਹੀ ਖਤਮ ਹੋ ਚੁੱਕਿਆ ਸੀ। ਜਿਸ ਨੂੰ ਸਰਬਸੰਮਤੀ ਨਾਲ ਭੰਗ ਕੀਤਾ ਗਿਆ ਅਤੇ ਇਸ ਤੋਂ ਬਾਅਦ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਨਵੀ ਕੋਰ ਕਮੇਟੀ ਬਣਾਉਣ ਲਈ ਜਨਰਲ ਹਾਊਸ ਦੇ ਸਤਿਕਾਰਯੋਗ ਨੀਰਜ ਵਾਤਸ (904) ਵੱਲੋਂ ਸੁਖਬਨੀ ਸਿੰਘ ਢਿੱਲੋਂ (102) ਦਾ ਨਾਮ ਨਵੀਂ ਕਮੇਟੀ ਦੇ ਪ੍ਰਧਾਨ ਲਈ ਪੇਸ਼ ਕੀਤਾ, ਜਿਨ੍ਹਾਂ ਨੂੰ ਸਰਬਸੰਮਤੀ ਨਾਲ ਮੋਕੇ ‘ਤੇ ਹਾਜ਼ਰ ਮੈਬਰਾਂ ਵਲੋਂ ਨਵੀਂ ਕਮੇਟੀ ਦਾ ਪ੍ਰਧਾਨ ਇਕ ਸਾਲ ਲਈ ਚੁਣ ਲਿਆ ਗਿਆ ਅਤੇ ਨਾਲ ਹੀ ਨਵੇਂ ਬਣੇ ਪ੍ਰਧਾਨ ਸੁਖਮਨੀ ਸਿੰਘ ਉਰਫ ਬਨੀ ਢਿੱਲੋਂ ਨੂੰ ਹੱਕ ਦਿੱਤਾ ਗਿਆ ਕਿ ਉਹ ਪਟਿਆਲਾ ਹਾਇਟਸ ਦੇ ਮੈਂਬਰਾਂ ਵਿਚੋਂ ਇੱਕ ਪ੍ਰਕਿਰਿਆ ਰਾਹੀ ਨੌਮੀਂਨੇਸ਼ਨਜ਼ ਲੈਣਗੇ ਅਤੇ ਆਪਣੀ 11 ਮੈਂਬਰੀ ਟੀਮ ਬਣਾਉਣਗੇ। ਹਾਜ਼ਰ ਮੈਂਬਰਾਂ ਵੱਲੋਂ ਆਸ ਕੀਤੀ ਗਈ ਕਿ ਕਮੇਟੀ ਦੇ ਬਣੇ ਨਵੇਂ ਪ੍ਰਧਾਨ ਸਭ ਨੂੰ ਨਾਲ ਲੈ ਕੇ ਚੱਲਣਗੇ ਅਤੇ ਪਟਿਆਲਾ ਹਾਈਟਸ ਪਰਿਵਾਰ ਅਤੇ ਉਨ੍ਹਾਂ ਦੇ ਸੁਝਾਅ ਲੈ ਕੇ ਬਿਲਡਰਜ਼ ਤੋਂ ਸੁਸਾਇਟੀ ਦੇ ਪੈਂਡਿੰਗ ਕੰਮਾਂ ਨੂੰ ਜ਼ਰੂਰਤ ਅਨੁਸਾਰ ਤਰਜੀਹ ਦੇ ਕੇ ਜਲਦੀ ਤੋਂ ਜਲਦੀ ਪੂਰਾ ਕਰਨਗੇ । ਮੀਟਿੰਗ ਵਿੱਚ ਕੁਝ ਮੈਂਬਰ ਜੋ ਮੀਟਿੰਗ ਦੇ ਵਿੱਚ ਨਹੀਂ ਪਹੁੰਚ ਸਕੇ ਉਨ੍ਹਾਂ ਨੇ ਬਾਅਦ ਵਿੱਚ ਘਰ ਆ ਕੇ ਨਵੇਂ ਬਣੇ ਪ੍ਰਧਾਨ ਨੂੰ ਆਪਣਾ ਸਮਰਥਨ ਅਤੇ ਵਧਾਈ ਦਿੱਤੀ । ਇਸ ਲਈ ਨਵੇਂ ਬਣੇ ਪ੍ਰਧਾਨ ਸੁਖਮਨੀ ਸਿੰਘ ਢਿੱਲੋਂ ਨੇ ਭਰੋਸਾ ਦਿਵਾਇਆ ਕਿ ਪਟਿਆਲਾ ਹਾਈਟਸ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਉਣਗੇ ਅਤੇ ਉਨ੍ਹਾਂ ਨੇ ਸਭ ਨੂੰ ਕਿਹਾ ਕਿ ਉਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸੁਸਾਇਟੀ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਪਟਿਆਲਾ ਹਾਈਟਸ ਪਰਿਵਾਰ ਦੇ ਭਰਤ ਖੰਨਾ, ਯਸ਼ੂ ਗੁਪਤਾ , ਦੀਪਕ ਵਰਮਾਂ, ਨਵਦੀਪ ਸ਼ਰਮਾ , ਨਵੀਨ ਸ਼ਰਮਾ , ਪਿਰਤਪਾਲ ਸਿੰਘ, ਇੰਦਰਜੀਤ ਸਿੰਘ, ਪਵਨ ਕੁਮਾਰ , ਕਰਮਜੀਤ ਸਿੰਘ ਸਰਾਉ ਉਰਫ ਬਿੱਟੂ , ਰਮੇਸ਼ ਕੁਮਾਰ ਮੱਗੂ , ਸੁਨੀਸ਼ ਕੌੜਾ, ਪੀ ਡੀ ਕੌੜਾ, ਡਾਕਟਰ ਅਨਮੋਲ ਸ਼ਰਮਾ , ਕਰਨਜੋਤ ਸਿੰਘ ,ਡਾ ਰਾਕੇਸ਼ ਸ਼ਰਮਾ, ਅਸ਼ਵਨੀ ਅਗਰਵਾਲ, ਪਾਰਸ਼ ਕੁਮਾਰ , ਨੀਰਜ ਵਤਸ ,ਦੀਪਕ ਵਰਮਾ, ਵਿਕਾਸ ਗਰਗ, ਵਿਜੇ ਵਰਮਾ, ਕੀਰਤੀ ਸ਼ਰਮਾ, ਡਾ ਰਾਕੇਸ਼ ਸ਼ਰਮਾ , ਆਰ.ਕੇ. ਕਮਰਾ, ਹਰਦੀਪ ਸਿੰਘ, ਆਰ.ਕੇ.ਗਰਗ, ਪ੍ਰਵੀਨ ਨਾਗਪਾਲ, ਸੰਜੀਵ ਸਿੰਗਲਾ, ਪੀ.ਸੀ. ਗਰਗ, ਮਨਵੀਰ ਸਿੰਘ ਮਾਹਲ, ਹਰਜੀਤ ਕੌਰ, ਮੀਨੂੰ ਗਰਗ, ਸੋਨੀਆ ਨਾਗਪਾਲ , ਮਨੀਤਾ ਜਿੰਦਲ, ਸਿਖਾ , ਕੰਵਲ, ਕੁਲਵੰਤ ਕੌਰ ਸਮੇਤ 40 ਦੇ ਕਰੀਬ ਮੈਂਬਰ ਹਾਜ਼ਰ ਸਨ