Punjab
ਗੁਰਦਾਸਪੁਰ ‘ਚ ਅਕਾਲੀ ਨੇਤਾ ਬਿਕਰਮਜੀਤ ਮਜੀਠੀਆ ਦਾ ਕਿਸਾਨਾਂ ਨੇ ਕੀਤਾ ਜੰਮ ਕੇ ਵਿਰੋਧ

ਗੁਰਦਾਸਪੁਰ : ਜ਼ਿਲਾ ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ (HargobindPur) ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਿਸਾਨ ਜਥੇਬੰਦੀਆਂ ਵਲੋਂ ਕਾਲੀਆ ਝੰਡੀਆਂ ਅਤੇ ਨਾਰੇਬਾਜੀ ਕਰ ਜਮਕੇ ਵਿਰੋਧ ਕੀਤਾ ਗਿਆ। ਉਥੇ ਹੀ ਬਿਕਰਮਜਿੱਤ ਮਜੀਠੀਆ (Bikram Majithia) ਅੱਜ ਹਰਗੋਬਿੰਦਪੁਰ ਵਿਖੇ ਨਗਰ ਕੌਂਸਿਲ ਦੇ ਸਾਬਕਾ ਕਾਂਗਰਸੀ ਪ੍ਰਧਾਨ ਹਰਜੀਤ ਭੱਲਾ ਅਤੇ ਉਹਨਾਂ ਦੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਵਾਉਣ ਲਈ ਪਹੁੰਚੇ ਹਨ।
ਕਿਸਾਨ ਮਜਦੂਰ ਸੰਗਰਸ਼ ਕਮੇਟੀ ਦੇ ਆਗੂਆਂ ਅਤੇ ਕਿਸਾਨਾਂ ਵਲੋਂ ਵੱਡੀ ਗਿਣਤੀ ਚ ਇਕੱਠੇ ਹੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਜਮਕੇ ਵਿਰੋਧ ਕੀਤਾ ਗਿਆ ਅਤੇ ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਜੰਮਕੇ ਅਕਾਲੀ ਦਲ ਪਾਰਟੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਕਿਸਾਨ ਮਜਦੂਰ ਸੰਗਰਸ਼ ਕਮੇਟੀ ਦੇ ਆਗੂਆਂ ਸ਼ੇਰੇ ਪੰਜਾਬ ਸਿੰਘ ਅਤੇ ਸਤਬੀਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲਾਗੂ ਕਰਵਾਉਣ ਚ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਸਹਿਯੁਗ ਰਿਹਾ ਹੈ ਅਤੇ ਭਾਵੇ ਕਿ ਬਾਅਦ ਚ ਅਤੇ ਹੁਣ ਅਕਾਲੀ ਦਲ (Akali Dal) ਇਹ ਦਾਅਵਾ ਕਰ ਰਹੀ ਹੈ ਕਿ ਉਹ ਖੇਤੀ ਕਾਨੂੰਨਾਂ ਦੇ ਖਿਲਾਫ ਹਨ ਲੇਕਿਨ ਇਹ ਜੱਗ ਜਾਹਿਰ ਹੈ ਕਿ ਪਹਿਲਾ ਅਕਾਲੀ ਦਲ ਅਤੇ ਖੁਦ ਬਾਦਲ ਪਰਿਵਾਰ ਖੇਤੀ ਕਾਨੂੰਨਾਂ ਦੇ ਹੱਕ ਚ ਪ੍ਰਚਾਰ ਕਰਦੇ ਰਹੇ ਹਨ ਅਤੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਇਹ ਐਲੇਨ ਹੈ ਕਿ ਉਹ ਭਾਜਪਾ ਅਤੇ ਅਕਾਲੀ ਦਲ ਦਾ ਹਰ ਥਾਂ ਤੇ ਵਿਰੋਧ ਕਰੇਂਗੇ ਅਤੇ ਅਗੇ ਵੀ ਇਹਨਾਂ ਅਕਾਲੀ ਦਲ ਦੇ ਲੀਡਰਾਂ ਦਾ ਇਵੇ ਹੀ ਵਿਰੋਧ ਜਾਰੀ ਰਹੇਗਾ।