Connect with us

Punjab

ਗੁਰਦਾਸਪੁਰ ‘ਚ ਬਾਰਿਸ਼ ‘ਚ ਬਾਹਰ ਪਿਆ ਖਾਦ ਦੀਆਂ ਬੋਰੀਆਂ ਹੋਇਆ ਖ਼ਰਾਬ

Published

on

11ਅਕਤੂਬਰ 2023: ਰੇਲਵੇ ਸਟੇਸ਼ਨ ਗੁਰਦਾਸਪੁਰ ਤੇ 70 ਹਜਾਰ ਦੇ ਕਰੀਬ ਯੋਰਿਆ ਖਾਦ ਦੀਆਂ ਬੋਰੀਆ ਖੁੱਲ੍ਹੇ ਅਸਮਾਨ ਹੇਠ ਪਈ ਹਨ ਜਿਸ ਕਰਨ ਬਰਸਾਤ ਦੇ ਪਾਣੀ ਨਾਲ ਯੋਰੀਆ ਖਾਦ ਦੀਆਂ ਬੋਰੀਆਂ ਖਰਾਬ ਹੋ ਗਈਆਂ ਹਨ ਇਸ ਬਾਰੇ ਜਦੋਂ ਖੇਤੀਬਾੜੀ ਵਿਭਾਗ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਸਾਰੀਆਂ ਬੋਰੀਆਂ ਨੂੰ ਚੈੱਕ ਕੀਤਾ|

ਇਸ ਸਬੰਧੀ ਜਾਣਕਾਰੀ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਹ ਕਿਸੇ ਪ੍ਰਾਈਵੇਟ ਫਰਮ ਦੀਆਂ ਬੋਰੀਆ ਹਨ ਅਤੇ ਇਸ ਵਿੱਚ ਕਾਫੀ ਬੋਰੀਆਂ ਬਰਸਾਤ ਦੇ ਪਾਣੀ ਨਾਲ ਖਰਾਬ ਹੋ ਚੁੱਕੀਆਂ ਹਨ ਤੇ ਇਸ ਵਿੱਚੋ ਜੋ ਬੋਰੀਆ ਸਾਫ ਬਚੀਆਂ ਹਨ ਉਹ ਅਲੱਗ ਕਰਕੇ ਤੇ ਸਾਫ ਬੋਰੀਆਂ ਕਿਸਾਨਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਜੋ ਖਰਾਬ ਹੋ ਰਹੀਆਂ ਹਨ ਉਹਨਾਂ ਨੂੰ ਕਿਸਾਨਾਂ ਤੱਕ ਨਹੀਂ ਪਹੁੰਚਣ ਦਿੱਤਾ ਜਾਵੇਗਾ।

ਇਸ ਸਬੰਧੀ ਜਦੋਂ ਫਾਰਮ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਰੇਲ ਨੂੰ ਖਾਲੀ ਕਰਨ ਦੇ ਲਈ ਬੋਰੀਆਂ ਨੂੰ ਜਮੀਨ ਤੇ ਹੀ ਰੱਖਣਾ ਪਿਆ ਅਤੇ ਇਹਨਾਂ ਬੋਰੀਆਂ ਉੱਤੇ ਠੇਕੇਦਾਰ ਵੱਲੋਂ ਤਰਪਾਲਾਂ ਦਿੱਤੀਆਂ ਗਈਆਂ ਸਨ ਪਰ ਰਾਤ ਹਨੇਰੀ ਆਉਣ ਦੇ ਨਾਲ ਤਰਪਾਲਾਂ ਹਵਾ ਦੇ ਨਾਲ ਉੱਡ ਕੇ ਥੋੜੀਆਂ ਪਰਾਂ ਨੂੰ ਹੋ ਗਈਆਂ ਇਸ ਕਾਰਨ ਬਰਸਾਤ ਦਾ ਪਾਣੀ ਥੋੜੀਆਂ ਬੋਰੀਆਂ ਦੇ ਵਿੱਚ ਵੜਿਆ ਜਿਸ ਕਰ ਕੇ ਬੋਰੀਆਂ ਖਰਾਬ ਹੋਈਆਂ ਹਨ