Connect with us

Punjab

ਬਟਾਲਾ ਦੇ ਨੇੜਲੇ ਪਿੰਡ ਹਰਪੁਰਾ ਚ ਪਿੰਡ ਦੇ ਲੋਕ ਪਾਣੀ ਦੀ ਨਿਕਾਸੀ ਨੂੰ ਲੈਕੇ ਪਰੇਸ਼ਾਨ , ਪਿੰਡ ਚ ਫੈਲ ਰਹੀਆਂ ਹਨ ਬਿਮਾਰੀਆਂ

Published

on

ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਹਰਪੁਰਾ ਚ ਲੋਕ ਪਿੰਡ ਦੇ ਛੱਪੜ ਦੀ ਸਾਫ ਸਫਾਈ ਨਾ ਹੋਣ ਅਤੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਚਲਦੇ ਵੱਡੀ ਪਰੇਸ਼ਾਨੀ ਦਾ ਸਾਮਣਾ ਕਰ ਰਹੇ ਹਨ ,ਉਥੇ ਹੀ ਪਿੰਡ ਦੇ ਛੱਪੜ ਚੋ ਪਾਣੀ ਓਵਰਫ਼ਲੌ ਹੋ ਰਿਹਾ ਹੈ ਅਤੇ ਪਿੰਡ ਦੀਆ ਗਲੀਆਂ ਚ ਖੜਾ ਗੰਦਗੀ ਭਰਿਆ ਪਾਣੀ ਲੋਕਾਂ ਲਈ ਮੁਸਾਬਿਤ ਦਾ ਸਬੱਬ ਬਣਾਈਆਂ ਹੈ ਉਥੇ ਹੀ ਪਿੰਡ ਵਸਿਆ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਉਹਨਾਂ ਦੇ ਪਿੰਡ ਚ ਇਹ ਵੱਡੀ ਦਿੱਕਤ ਹੈ ਲੇਕਿਨ ਕਿਸੇ ਵੀ ਪ੍ਰਸ਼ਾਸ਼ਨ ਦੇ ਅਧਕਾਰੀ ਅਤੇ ਰਾਜਨੀਤਿਕ ਆਗੂਆਂ ਵਲੋਂ ਸੰਜੀਦਾ ਨਹੀਂ ਲਿਆ ਗਿਆ ਅਤੇ ਉਹਨਾਂ ਦਾ ਕਹਿਣਾ ਸੀ ਕਿ ਹੁਣ ਤਾ ਆਲਮ ਇਹ ਹੈ ਕਿ ਖੜੇ ਗੰਦੇ ਪਾਣੀ ਨਾਲ ਪਿੰਡ ਚ ਬਿਮਾਰੀ ਫੈਲ ਰਹੀ ਹੈ ਜਿਸ ਨਾਲ ਬੱਚੇ ਅਤੇ ਬਜ਼ੁਰਗ ਪੀੜਤ ਹੋ ਰਹੇ ਹਨ ਅਤੇ ਉਹਨਾਂ ਅਪੀਲ ਕੀਤੀ ਕਿ ਜਲਦ ਪ੍ਰਸ਼ਾਸ਼ਨ ਉਹਨਾਂ ਨੂੰ ਇਸ ਮੁਸ਼ਕਿਲ ਚੋ ਦੂਰ ਕਰੇ | ਉਧਰ ਪੰਚਾਇਤ ਵਿਭਾਗ ਦੇ ਅਧਿਕਾਰੀਆ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਪਿੰਡ ਦੀ ਸ਼ਕਾਇਤ ਮਿਲਣ ਤੇ ਮੌਕੇ ਤੇ ਪਹੁਚ ਜਾਇਜ਼ਾ ਲਿਆ ਗਿਆ ਹੈ ਅਤੇ ਪਿੰਡ ਵਸਿਆ ਦੀ ਮੰਗ ਵਾਜ਼ਿਬ ਹੈ ਉਥੇ ਹੀ ਉਹਨਾਂ ਮੁਤਾਬਿਕ ਪਿੰਡ ਚ ਇਕ ਨਾਲ਼ਾ ਬਣਾਇਆ ਜਾਵੇ ਤਾ ਮੁਸ਼ਕਿਲ ਦਾ ਹੱਲ ਹੋਵੇਗਾ ਜਿਸ ਬਾਬਤ ਆਲਾ ਅਧਕਾਰੀਆਂ ਨੂੰ ਰਿਪੋਰਟ ਭੇਜੀ ਜਾ ਚੁਕੀ ਹੈ ਅਤੇ ਅਧਕਾਰੀਆਂ ਦਾ ਕਹਿਣਾ ਹੈ ਕਿ ਗ੍ਰਾੰਟ ਰਾਸ਼ੀ ਜਾਰੀ ਹੋਣ ਤੇ ਕੰਮ ਕੀਤਾ ਜਾਵੇਗਾ |