India
ਦੇਸ਼ ‘ਚ ਬੀਤੇ 24 ਘੰਟਿਆ ਅੰਦਰ 6,654 ਨਵੇਂ ਮਾਮਲੇ, 137 ਦੀ ਮੌਤ

ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਦਿਨੋਂ ਦਿਨ ਕੋਰੋਨਾ ਦੇ ਮਾਮਲੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਦੇਸ਼ ਵਿਚ ਬੀਤੇ 24 ਘੰਟਿਆ ਅੰਦਰ ਕੋਰੋਨਾ ਦੇ 6,654 ਨਵੇਂ ਮਾਮਲੇ ਦਰਜ ਕੀਤੇ ਗਏ ਜਦਕਿ 137 ਪੀੜਤਾਂ ਦੀ ਮੌਤ ਹੋਈ। ਹੁਣ ਤੱਕ ਦਾ ਇਹ ਅੰਕੜਾ ਸਭ ਤੋਂ ਵੱਡਾ ਹੈ। ਇਸਦੇ ਨਾਲ ਹੀ ਭਾਰਤ ਵਿੱਚ ਕੋਰੋਨਾ ਪੀੜਤਾਂ ਦੀ ਸੰਖਿਆ 1,25,101 ਹੋ ਚੁੱਕੀ ਹੈ ਜਿਹਨਾ ਵਿੱਚੋ ਹਾਲੇ ਵੀ 69,597 ਕੇਸ ਐਕਟਿਵ ਹਨ ਤੇ ਬਾਕੀ ਦੇ ਠੀਕ ਹੋ ਚੁੱਕੇ ਹਨ ਅਤੇ ਹੁਣ ਤਕ ਭਾਰਤ ਵਿਚ ਕੋਰੋਨਾ ਕਾਰਨ ਮਰਨ ਵਾਲਿਆ ਦੀ ਗਿਣਤੀ 3,720 ਹੋ ਚੁੱਕੀ ਹੈ।
Continue Reading