India
ਭਾਰਤ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1200 ਤੋਂ ਪਾਰ

ਕੋਰੋਨਾ ਅਪਡੇਟ, 02 ਮਈ 2020 : ਕੋਵਿਡ19 ਨੇ ਪੂਰੀ ਦੁਨੀਆਂ ਵਿੱਚ ਦਹਿਸ਼ਤ ਮਚਾ ਰੱਖੀ ਹੈ। ਭਾਰਤ ਵਿੱਚ ਵੀ ਇਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾ ਦੇ 2293 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਸ ਮਹਾਮਾਰੀ ਨੇ 71 ਲੋਕਾਂ ਦੀ ਜਾਨ ਲੈ ਲਈ। ਸਹਿਤ ਅਤੇ ਪਰਿਵਾਰ ਭਲਾਈ ਵਿਭਾਗ ਅਨੁਸਾਰ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 37336 ਮਾਮਲੇ ਹੋ ਚੁੱਕੇ ਹਨ। ਜਦਕਿ 9950 ਲੋਕ ਇਸ ਬਿਮਾਰੀ ਨੂੰ ਮਾਤ ਦੇ ਚੁੱਕੇ ਹਨ। ਭਾਰਤ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 1218 ਹੋ ਚੁੱਕਾ ਹੈ।