Corona Virus
ਬ੍ਰੇਕਿੰਗ : ਜਲੰਧਰ ‘ਚ 11 ਮਾਮਲੇ ਆਏ ਕੋਰੋਨਾ ਪੌਜ਼ਿਟਿਵ, ਕੁੱਲ ਗਿਣਤੀ 148

ਜਲੰਧਰ, ਪਰਮਜੀਤ, 7 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰਲੌਕਡਾਊਨ ਲਗਾ ਦਿੱਤਾ ਗਿਆ ਹੈ।
ਦਸ ਦਈਏ ਕਿ ਪੰਜਾਬ ਦੇ ਜਲੰਧਰ ਤੋਂ ਵੱਡੀ ਖ਼ਬਰ ਮਿਲੀ ਹੈ। ਵੀਰਵਾਰ ਨੂੰ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਪੌਜ਼ਿਟਿਵ 11 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 4 ਕਾਜੀ ਮੁਹੱਲਾ, 4 ਰਸਤਾ ਮੁਹੱਲਾ ਅਤੇ 3 ਕਿਲ੍ਹੇ ਮਹਿਲ੍ਹਾ ਦੇ ਸ਼ਾਮਿਲ ਹਨ। ਇਹ ਸਾਰੇ ਕਾਜੀ ਮੁਹੱਲਾ ਦੇ ਨਰੇਸ਼ ਚਾਵਲਾ ਦੇ ਸੰਪਰਕ ਵਿੱਚ ਸਨ ਜਿਸਦੀ ਕੱਲ੍ਹ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਨ੍ਹਾਂ 11 ਮਾਮਲਿਆਂ ਤੋਂ ਬਾਅਦ ਸ਼ਹਿਰ ਵਿਚ ਕੋਰੋਨਾ ਦੀ ਗਿਣਤੀ ਕੁੱਲ 148 ਹੋ ਗਈ ਹੈ।