Corona Virus
ਜਲੰਧਰ ‘ਚ 7 ਹੋਰ ਕੇਸ ਕੋਰੋਨਾ ਪੌਜ਼ਿਟਿਵ ਪਾਏ ਗਏ

ਜਲੰਧਰ,ਪਰਮਜੀਤ ਰੰਗਪੁਰੀ, 29 ਮਈ : ਅੱਜ ਜਲੰਧਰ ਵਿੱਚ 7 ਹੋਰ ਕੋਰੋਨਾ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਦਸ ਦਈਏ ਕਿ ਇਹ ਸਭ ਪੁਰਾਣੇ ਕੋਰੋਨਾ ਸਕਾਰਾਤਮਕ ਸੰਪਰਕ ਤੋਂ ਹਨ।
ਜਾਣਕਾਰੀ ਦੇ ਅਨੁਸਾਰ ਜਲੰਧਰ ਵਿੱਚ ਕੋਰੋਨਾ ਪੌਜ਼ਿਟਿਵ ਦੀ ਗਿਣਤੀ ਕੁੱਲ 246 ਹੋ ਗਈ ਹੈ ਅਤੇ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਇਸ ਦੀ ਪੁਸ਼ਟੀ ਜਲੰਧਰ ਸਿਵਲ ਹਸਪਤਾਲ ਦੇ ਨੋਡਲ ਅਧਿਕਾਰੀ ਟੀ.ਪੀ ਸਿੰਘ ਨੇ ਕੀਤੀ ਹੈ।