Corona Virus
ਜਲੰਧਰ, 24 ਘੰਟਿਆਂ ਅੰਦਰ 9 ਹੋਰ ਕੇਸ ਆਏ ਕੋਰੋਨਾ ਪੌਜ਼ਿਟਿਵ, ਕੁੱਲ ਗਿਣਤੀ ਹੋਈ 62
ਜਲੰਧਰ, 23 ਅਪ੍ਰੈਲ : ਜਲੰਧਰ ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਅੱਠ ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਪੂਰੇ ਜ਼ਿਲ੍ਹੇ ‘ਚ ਦਹਿਸ਼ਤ ਫੈਲ ਗਈ ਹੈ।ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿਸ ਖੇਤਰ ਨਾਲ ਸਬੰਧਤ ਹਨ।
ਦੱਸ ਦਈਏ ਕਿ ਅੱਜ ਸਵੇਰੇ ਮਕਸੂਦਾ ਦੇ ਜਵਾਲਾ ਨਗਰ ਦੀ ਰਹਿਣ ਵਾਲੀ ਇਕ ਔਰਤ ਨੂੰ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਸੀ। ਜਿਸ ਨਾਲ ਅੱਜ ਦੇ ਦਿਨ ਵਿੱਚ ਹੀ ਜਲੰਧਰ ‘ਚ ਕੁੱਲ 9 ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਮਰੀਜ਼ਾਂ ਦੀ ਗਿਣਤੀ 62 ਹੋ ਗਈ ਹੈ।