Punjab
ਜਲੰਧਰ ਵਿਚ ਵੀ ਫਿਕੇ ਪਏ ਹੋਲੀ ਦੇ ਰੰਗ..

ਜਲੰਧਰ, 11 ਮਾਰਚ (ਰਾਜੀਵ ਕੁਮਾਰ): ਜਲੰਧਰ ਵਿਚ ਵੀ ਹੋਲੀ ਦੀ ਧੂਮ ਘੱਟ ਸੀ। ਭਾਜਪਾ ਦੇ ਪਹਿਲਾ ਰਹਿ ਚੁੱਕੇ ਕੈਬਿਨਟ ਮੰਤਰੀ ਮਨੋਰੰਜਨ ਕਾਲੀਆਂ ਨੇ ਆਪਣੇ ਸਾਥੀਆਂ ਨਾਲ ਰਲ ਮਿਲਕੇ ਹੋਲੀ ਦਾ ਤਿਉਹਾਰ ਗੁਲਾਬ ਦੇ ਫੁੱਲਾਂ ਨਾਲ ਮਨਾਇਆ ‘ਤੇ ਨਾਲ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਇਸ ਬਾਰ ਹੋਲੀ ਦਾ ਤਿਉਹਾਰ ਘਰ ਤੱਕ ਹੀ ਸੀਮਿਤ ਰਹਿ ਗਿਆ। ਲੇਕਿਨ ਦੇਸ਼ ਦੀ ਰੀਤਹੈ ਕਿ ਤਿਉਹਾਰ ਨੂੰ ਪਰਿਵਾਰ ਨਾਲ ਰਲ ਮਿਲਕੇ ਬਣਾਇਆ ਜਾਏ ‘ਤੇ ਉਨ੍ਹਾਂ ਵਿੱਚ ਸਾਰੇ ਗਿਲੇ ਸ਼ਿਕਵੇ ਨੂੰ ਮਿਲਕੇ ਦੂਰ ਕੀਤਾ ਜਾਏ।

ਇਸ ਸੰਬੰਧਨਤ ਜਦੋਂ ਲੋਕਂ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਾਰ ਕੋਰੋਨਾਵਾਇਰਸ ਕਰਕੇ ਕਾਫ਼ੀ ਹੱਦ ਤੱਕ ਖਿਆਲ ਰੱਖਦੇ ਹੋਏ ਹੋਲੀ ਖੇਡੀ ਗਈ।