Connect with us

Punjab

ਜਲੰਧਰ ‘ਚ ਕੰਜ਼ਿਊਮਰ ਕੋਰਟ ਦੇ ਇੰਪਰੂਵਮੈਂਟ-ਟਰੱਸਟ ਨੂੰ ਲੱਗਾ ਝਟਕਾ, ਜਾਣੋ ਕਿ ਹੈ ਮਾਮਲਾ

Published

on

30 ਅਕਤੂਬਰ 2023: ਪੰਜਾਬ ਦੀ ਖਪਤਕਾਰ ਅਦਾਲਤ ਨੇ ਇੰਪਰੂਵਮੈਂਟ ਟਰੱਸਟ ਜਲੰਧਰ ਨੂੰ ਵੱਡਾ ਝਟਕਾ ਦਿੱਤਾ ਹੈ। ਜਲੰਧਰ ਦੇ ਬੀਬੀ ਭਾਨੀ ਕੰਪਲੈਕਸ ਵਿੱਚ ਬਣੇ ਫਲੈਟਾਂ ਦੇ 8 ਅਲਾਟੀਆਂ ਨੂੰ 3 ਮਹੀਨਿਆਂ ਦੇ ਅੰਦਰ-ਅੰਦਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਹੁਕਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਟਰੱਸਟ ਨੂੰ ਜੁਲਾਈ 2012 ਤੋਂ ਹੁਣ ਤੱਕ ਜਮ੍ਹਾਂ ਰਾਸ਼ੀ ‘ਤੇ 9 ਫੀਸਦੀ ਵਿਆਜ, 30 ਹਜ਼ਾਰ ਰੁਪਏ ਮੁਆਵਜ਼ਾ ਅਤੇ 5 ਹਜ਼ਾਰ ਰੁਪਏ ਪ੍ਰਤੀ ਅਲਾਟੀ ਕਾਨੂੰਨੀ ਫੀਸ ਅਦਾ ਕਰਨੀ ਪਵੇਗੀ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਟਰੱਸਟ ‘ਚ ਹੜਕੰਪ ਮਚ ਗਿਆ।ਲੋੜੀਂਦੀਆਂ ਸਹੂਲਤਾਂ ਨਾ ਮਿਲਣ ਕਾਰਨ ਕੇਸ ਅਦਾਲਤ ਵਿੱਚ ਪਹੁੰਚ ਗਿਆ ਹੈ|