Connect with us

Punjab

ਜਲੰਧਰ ‘ਚ ਫਿਰ ਤੋਂ ਬੇਜ਼ੁਬਾਨ ‘ਤੇ ਢਾਹਿਆ ਗਿਆ ਤਸ਼ਦੱਦ, ਦੇਖੋ ਤਸਵੀਰਾਂ

Published

on

dog1

ਜਲੰਧਰ : ਸਥਾਨਕ ਗੁਲਾਬ ਦੇਵੀ ਰੋਡ ‘ਤੇ ਇਕ ਚਾਹ ਵੇਚਣ ਵਾਲੇ ਨੂੰ ਕੁੱਤੇ ਨੇ ਵੱਢ ਲਿਆ ਅਤੇ ਗੁੱਸੇ’ ਚ ਆਏ ਵਾਲੇ ਨੇ ਕੁੱਤੇ ਨੂੰ ਲੋਹੇ ਦੀ ਰਾਡ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਗੱਲ ਇਥੇ ਹੀ ਖਤਮ ਨਹੀਂ ਹੋਈ। ਉਸ ਨੇ ਕੁੱਤੇ ਦੀ ਗਰਦਨ ‘ਚ ਰੱਸੀ ਪਾਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਸ ਘਟਨਾ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਇਕ ਐਨ.ਜੀ.ਓ. ਕੁਝ ਮੈਂਬਰਾਂ ਨੇ ਪਹੁੰਚ ਕੇ ਪੁਲਿਸ ਨੂੰ ਸੂਚਿਤ ਕੀਤਾ। ਗੋਪਾਲ ਨਗਰ ਦੀ ਰਹਿਣ ਵਾਲੀ ਇੱਕ ਅੋਰਤ ਨੇ ਦੱਸਿਆ ਕਿ ਸਵੇਰੇ ਉਸ ਦੇ ਇੱਕ ਜਾਣਕਾਰ ਨੇ ਉਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ।

ਇਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਉਕਤ ਚਾਹ ਵਿਕਰੇਤਾ ਕੁਝ ਸਮੇਂ ਤੋਂ ਲਗਾਤਾਰ ਕੁੱਤੇ ਨੂੰ ਕੁੱਟ ਰਿਹਾ ਸੀ। ਅੋਰਤ ਨੇ ਥਾਣਾ ਨੰਬਰ -2 ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਚਾਹ ਵੇਚਣ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।