Connect with us

Uncategorized

ਕੇਰਲ ’ਚ ਔਰਤ ਨੇ ਬੱਸ ’ਚ ਬੱਚੀ ਨੂੰ ਦਿੱਤਾ ਜਨਮ

Published

on

ਕੇਰਲ ਦੇ ਤ੍ਰਿਸ਼ੂਰ ਵਿੱਚ KSRTC ਬੱਸ ਵਿੱਚ 37 ਸਾਲਾ ਮਹਿਲਾ ਯਾਤਰੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਤਿਰੁਨਾਵਯਾ ਦੇ ਮੈਨਰੋ ਹਾਊਸ ਦੀ ਰਹਿਣ ਵਾਲੀ ਲਿਜੇਸ਼ ਦੀ ਪਤਨੀ ਸੇਰੀਨਾ ਬੁੱਧਵਾਰ ਨੂੰ ਅੰਗਮਾਲੀ ਤੋਂ ਥੋਟੀਲਾਪਲਮ ਲਈ ਬੱਸ ‘ਚ ਸਫਰ ਕਰ ਰਹੀ ਸੀ। ਜਦੋਂ ਬੱਸ ਪੇਰਾਮਂਗਲਮ ਪੁਲਿਸ ਸਟੇਸ਼ਨ ਪਹੁੰਚੀ, ਤਾਂ ਉਸ ਨੂੰ ਦਰਦ ਸ਼ੁਰੂ ਹੋ ਗਏ ਅਤੇ ਤੁਰੰਤ ਤ੍ਰਿਸ਼ੂਰ ਦੇ ਅਮਲਾ ਹਸਪਤਾਲ ਲਿਜਾਇਆ ਗਿਆ।KSRTC ਬੱਸ ‘ਚ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਦੋਵਾਂ ਦੀ ਹਾਲਤ ਠੀਕ ਹੈ |

ਬੱਸ ਡਰਾਈਵਰ ਦੀ ਹਰ ਕੋਈ ਕਰ ਰਿਹਾ ਸ਼ਲਾਘਾ

ਇਹ ਤਸਵੀਰਾਂ ਖ਼ਾਸ ਨੇ…ਉਹ ਇਸ ਲਈ ਕਿਉਂਕਿ ਇੱਕ ਡਰਾਇਵਰੀ ਦੀ ਹੁਸ਼ਿਆਰੀ ਨੇ ਘਰ ਵਿੱਚ ਖ਼ੁਸ਼ੀਆਂ ਨੂੰ ਹੋਰ ਦੁੱਗਣਾ ਕਰ ਦਿੱਤਾ। ਦਰਅਸਲ ਬੱਸ ਵਿੱਚ ਸਫ਼ਰ ਦੌਰਾਨ ਇੱਕ ਗਰਭਵਤੀ ਔਰਤ ਨੂੰ ਲੇਬਰ ਪੇਨ ਹੋਈ ਤਾਂ ਬੱਸ ਨੇ ਫਟਾਫਟ ਬੱਸ ਹਸਪਤਾਲ ਵੱਲ ਘੁੰਮਾ ਲਈ। ਬੱਸ ਵਿੱਚ ਸਫ਼ਰ ਕਰਦੀਆਂ ਹੋਰ ਸਵਾਰੀਆਂ ਨੇ ਵੀ ਗਰਭਵਤੀ ਔਰਤ ਦਾ ਸਾਥ ਦਿੱਤਾ। ਹਸਪਤਾਲ ਪਹੁੰਚਦੇ ਹੀ ਉੱਥੋਂ ਦੇ ਸਟਾਫ਼ ਨੇ ਵੀ ਫਟਾਫਟ ਮੌਕਾ ਸੰਭਾਲਿਆ ਅਤੇ ਔਰਤ ਦੀ ਡਿਲੀਵਰੀ ਬੱਸ ਵਿੱਚ ਹੀ ਕੀਤੀ। ਡਰਾਇਵਰ ਦੇ ਤੁਰੰਤ ਲਏ ਫ਼ੈਸਲੇ ਦੀ ਹੋਰ ਕੋਈ ਸ਼ਲਾਘਾ ਕਰ ਰਿਹਾ ਹੈ।

ਹਸਪਤਾਲਾਂ ਦੇ ਡਾਕਟਰਾਂ ਨੇ ਦਿੱਤੀ ਜਾਣਕਾਰੀ

ਅਮਲਾ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਉਹ ਆਪਣੀ ਗਰਭ ਅਵਸਥਾ ਦੇ ਨੌਵੇਂ ਮਹੀਨੇ ਵਿੱਚ ਸੀ ਅਤੇ ਹਸਪਤਾਲ ਜਾ ਰਹੀ ਸੀ। ਜਿਵੇਂ ਹੀ ਕੇਐਸਆਰਟੀਸੀ ਸਟਾਫ਼ ਨੇ ਮਹਿਸੂਸ ਕੀਤਾ ਕਿ ਔਰਤ ਦਰਦ ਵਿੱਚ ਸੀ, ਉਸ ਨੂੰ ਹਸਪਤਾਲ ਲਿਆਂਦਾ ਗਿਆ। ਰਾਤ 12.30 ਵਜੇ ਬੱਸ ਉਸ ਕੋਲ ਪਹੁੰਚੀ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਬੱਸ ਵਿੱਚ ਡਿਲਵਰੀ ਲਗਭਗ ਪੂਰੀ ਹੋ ਚੁੱਕੀ ਸੀ। ਡਾਕਟਰਾਂ ਅਤੇ ਨਰਸਾਂ ਨੇ ਬੱਚੇ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ।