Corona Virus
ਲੁਧਿਆਣਾ ‘ਚ 7 ਲੋਕਾਂ ਦੀ ਰਿਪੋਰਟ ਆਈ ਕੋਰੋਨਾ Positive

ਲੁਧਿਆਣਾ, 30 ਮਈ : ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਲੁਧਿਆਣਾ ਦੇ ਛਾਉਣੀ ਮੁਹੱਲਾ ਦੇ 7 ਲੋਕ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।ਦਸ ਦਈਏ ਕਿ ਇਹਨਾਂ ਵਿੱਚੋਂ 3 ਆਦਮੀ, 3 ਔਰਤਾਂ ਅਤੇ ਇਕ 11 ਸਾਲਾਂ ਦਾ ਬੱਚਾ ਵੀ ਸ਼ਾਮਿਲ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਪਿਛਲੇ ਦਿਨੀਂ ਛਾਉਣੀ ਮੁਹੱਲਾ ਦਾ ਇਕ ਪ੍ਰਤਿਪਾਲ ਸਿੰਘ ਮਾਰਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਸੰਪਰਕ ਵਿਚ ਆਏ ਲੋਕਾਂ ਦੇ ਟੈਸਟ ਲਏ ਗਏ ਸੀ, ਜਿਸਦੀ ਅੱਜ ਦੇਰ ਸ਼ਾਮ ਦਯਾਨੰਦ ਹਸਪਤਾਲ ਤੋਂ ਉਸਦੀ ਰਿਪੋਰਟ ਪੌਜ਼ਿਟਿਵ ਪਾਈ ਗਈ ਹੈ।