Punjab
ਲੁਧਿਆਣਾ ‘ਚ ਬਲਾਤਕਾਰੀ ਨੂੰ ਹੋਈ 20 ਸਾਲ ਦੀ ਕੈਦ,ਦੁਸਹਿਰਾ ਮੇਲਾ ਦੇਖਣ ਗਈ ਨਾਬਾਲਿਗ ਨੂੰ ਅਗਵਾ ਕਰ ਕੀਤਾ ਬਲਾਤਕਾਰ
ਪੰਜਾਬ ਦੇ ਲੁਧਿਆਣਾ ਵਿੱਚ ਇੱਕ ਨਾਬਾਲਗ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਵਧੀਕ ਸੈਸ਼ਨ ਜੱਜ (ਫਾਸਟ ਟਰੈਕ ਸਪੈਸ਼ਲ ਕੋਰਟ) ਰਵੀਇੰਦਰ ਕੌਰ ਸੰਧੂ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ। ਉਸ ਨੂੰ 20 ਸਾਲ ਦੀ ਕੈਦ ਦੇ ਨਾਲ 80,000 ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਨੂੰ ਦਸ ਮਹੀਨੇ ਦੀ ਸਖ਼ਤ ਕੈਦ ਕੱਟਣੀ ਹੋਵੇਗੀ।
ਅਦਾਲਤ ਨੇ ਹੁਕਮ ਦਿੱਤਾ ਕਿ ਦੋਸ਼ੀ ‘ਤੇ ਲਗਾਏ ਗਏ ਜੁਰਮਾਨੇ ‘ਚੋਂ 50,000 ਰੁਪਏ ਸਰਕਾਰੀ ਵਕੀਲ ਨੂੰ ਮੁਆਵਜ਼ੇ ਵਜੋਂ ਦਿੱਤੇ ਜਾਣ। ਦੱਸ ਦੇਈਏ ਕਿ ਦੋਸ਼ੀਆਂ ਨੇ ਨਾਬਾਲਿਗ ਨੂੰ ਦੁਸਹਿਰਾ ਮੇਲੇ ਤੋਂ ਵਰਗਲਾ ਕੇ ਅਗਵਾ ਕਰ ਲਿਆ ਸੀ।
13 ਸਾਲ ਦੀ ਉਮਰ ਨਾਬਾਲਗ ਸੀ
ਇਸ ਮਾਮਲੇ ‘ਚ ਅਦਾਲਤ ਨੇ ਕਿਹਾ ਕਿ ਘਟਨਾ ਦੇ ਸਮੇਂ ਪੀੜਤਾ ਨਾਬਾਲਗ ਸੀ ਅਤੇ ਉਸ ਦੀ ਉਮਰ 13 ਸਾਲ ਦੇ ਕਰੀਬ ਸੀ, ਜੋ ਕਿ ਨਿਸ਼ਚਿਤ ਤੌਰ ‘ਤੇ ਛੋਟੀ ਉਮਰ ਹੈ ਅਤੇ ਇੰਨੀ ਛੋਟੀ ਉਮਰ ਦਾ ਕੋਈ ਵੀ ਬੱਚਾ ਆਪਣੇ ਚੰਗੇ-ਮਾੜੇ ਬਾਰੇ ਨਹੀਂ ਸੋਚ ਸਕਦਾ। ਦੋਸ਼ੀ ਨੇ ਵੱਖ-ਵੱਖ ਥਾਵਾਂ ‘ਤੇ ਸਾਕੇ ਨਾਲ ਬਲਾਤਕਾਰ ਕੀਤਾ ਸੀ।