Connect with us

Punjab

ਇਰਾਦਾ ਕਤਲ ਤਹਿਤ ਕਾਂਗਰਸੀ ਆਗੂ ਦਾ ਪੁੱਤ ਗ੍ਰਿਫ਼ਤਾਰ, ਕੋਰਟ ‘ਚ ਕੀਤਾ ਪੇਸ਼

Published

on

ਮੋਹਾਲੀ, 19 ਜੂਨ (ਆਸ਼ੂ ਅਨੇਜਾ): ਇੱਥੋਂ ਦੇ ਨਜ਼ਦੀਕੀ ਪਿੰਡ ਸਿਆਊ ਦੇ ਨੌਜਵਾਨ ਜਗਦੀਪ ਸਿੰਘ (22) ਨੂੰ ਕਥਿਤ ਤੌਰ ’ਤੇ ਨਸ਼ੇ ਵਿੱਚ ਟੱਲੀ ਉਸ ਦੇ ਦੋਸਤ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਜ਼ਖ਼ਮੀ ਨੂੰ ਤੁਰੰਤ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸੋਹਾਣਾ ਪੁਲੀਸ ਨੇ ਕਾਂਗਰਸੀ ਆਗੂ ਤੇ ਬਲਾਕ ਸਮਿਤੀ ਦੇ ਮੈਂਬਰ ਗੁਰਦੀਪ ਸਿੰਘ ਦੇ ਪੁੱਤਰ ਦਵਿੰਦਰ ਸਿੰਘ ਉਰਫ਼ ਦਮਨੀ ਵਾਸੀ ਪਿੰਡ ਮਨੌਲੀ ਖ਼ਿਲਾਫ਼ ਧਾਰਾ 307 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ ਜਿਸਨੂੰ ਅੱਜ ਮੋਹਾਲੀ ਕੋਰਟ ‘ਚ ਰਿਮਾਂਡ ਦੇ ਲਈ ਪੇਸ਼ ਕੀਤਾ ਪੁਲਿਸ ਵੱਲੋਂ ਰਾਈਫਲ ਅਤੇ ਗੱਡੀ ਬਰਾਮਦ ਕਰਨ ਗੱਲ ਕਹੀ ਜਾ ਰਹੀ ਹੈ। ਦਸ ਦੇਈਏ ਘਟਨਾ ਮੰਗਲਵਾਰ ਦੀ ਹੈ, ਕਿਉਂਕਿ ਮੁਲਜ਼ਮ ਹੁਕਮਰਾਨ ਪਾਰਟੀ ਦੇ ਆਗੂ ਦਾ ਬੇਟਾ ਹੈ। ਇਸ ਲਈ ਪੁਲੀਸ ਕਥਿਤ ਤੌਰ ’ਤੇ ਕੇਸ ਦਬਾਉਣ ਦੇ ਚੱਕਰ ਵਿੱਚ ਸੀ ਪਰ ਜਦੋਂ ਪਿੰਡ ਵਾਸੀ ਇਕੱਠੇ ਹੋ ਕੇ ਥਾਣੇ ਪਹੁੰਚੇ ਤਾਂ ਪੁਲੀਸ ਨੂੰ ਆਪਣੀ ਚੁੱਪੀ ਤੋੜ ਕੇ ਮੁਲਜ਼ਮ ਨੌਜਵਾਨ ਦੇ ਖ਼ਿਲਾਫ਼ ਕੇਸ ਦਰਜ ਕਰਨਾ ਪਿਆ।

ਪੀੜਤ ਨੌਜਵਾਨ ਦੇ ਪਿਤਾ ਮੋਹਨ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਪੁਲੀਸ ਉਨ੍ਹਾਂ ਨੂੰ ਕੋਈ ਆਈ-ਗਈ ਨਹੀਂ ਦੇ ਰਹੀ ਸੀ। ਮੰਗਲਵਾਰ ਰਾਤ ਨੂੰ ਜਗਦੀਪ ਆਪਣੇ ਘਰ ਸੀ ਤਾਂ ਕਰੀਬ 10 ਵਜੇ ਦਮਨੀ ਉਨ੍ਹਾਂ ਦੇ ਘਰ ਆਇਆ ਅਤੇ ਜਗਦੀਪ ਨੂੰ ਬਾਹਰ ਆਉਣ ਲਈ ਕਿਹਾ ਪਰ ਦਮਨੀ ਕਥਿਤ ਨਸ਼ੇ ਵਿੱਚ ਸੀ ਅਤੇ ਉਹ ਕਹਿ ਰਿਹਾ ਸੀ ਕਿ ਉਹ ਉਸ ਨੂੰ ਗੋਲੀ ਮਾਰ ਦੇਵੇਗਾ, ਜਦੋਂ ਪੀੜਤ ਨੌਜਵਾਨ ਨੇ ਗੇਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦਮਨੀ ਨੇ ਕਿਹਾ ਕਿ ਉਹ ਮਜ਼ਾਕ ਕਰ ਰਿਹਾ ਹੈ। ਇਸ ਤੋਂ ਬਾਅਦ ਜਗਦੀਪ ਅਤੇ ਦਮਨੀ ਗੱਡੀ ਵਿੱਚ ਬੈਠ ਕੇ ਘਰ ਤੋਂ ਬਾਹਰ ਗਏ ਅਤੇ ਰਸਤੇ ਵਿੱਚ ਪੈਟਰੋਲ ਪੰਪ ਦੇ ਨੇੜੇ ਦਮਨੀ ਨੇ ਗੱਡੀ ਰੋਕੀ ਅਤੇ ਜਗਦੀਪ ਨਾਲਲ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦਮਨੀ ਨੇ ਆਪਣੇ ਪਿਤਾ ਦੀ ਲਾਇਸੈਂਸੀ 12 ਬੋਰ ਦੀ ਦੋਲਾਨੀ ਨਾਲ ਪਹਿਲੀ ਗੋਲੀ ਜਗਦੀਪ ਦੀ ਪਿੱਠ ਵਿੱਚ ਮਾਰੀ ਅਤੇ ਦੂਜੀ ਗੋਲੀ ਜਗਦੀਪ ਦੀ ਛਾਤੀ ਵਿੱਚ। ਹਿੰਮਤ ਕਰਕੇ ਜਗਦੀਪ ਨੇ ਆਪਣੇ ਭਰਾ ਗੁਰਵਿੰਦਰ ਸਿੰਘ ਨੂੰ ਫੋਨ ’ਤੇ ਸਮੁੱਚੇ ਘਟਨਾਕ੍ਰਮ ਬਾਰੇ ਦੱਸਿਆ ਅਤੇ ਪਰਿਵਾਰ ਦੇ ਮੈਂਬਰ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਜਗਦੀਪ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹੁਣ ਅੱਜ ਦੁਪਹਿਰੇ ਮੁਜ਼ਰਮ ਦਾ ਮੈਡੀਕਲ ਕਰਵਾਇਆ ਗਿਆ।ਜਿਸ ਤੋਂ ਬਾਅਦ ਰਿਮਾਂਡ ਲਈ ਕੋਰਟ ਚ ਪੇਸ਼ ਕੀਤਾ ਗਿਆ।