India
ਨਾਭਾ ‘ਚ ਪਿਤਾ ਨੇ ਹੀ ਕੀਤੀ ਦਰਿੰਦਗੀ ਦੀ ਹੱਦਾਂ ਪਾਰ

ਨਾਭਾ, ਭੁਪਿੰਦਰ ਸਿੰਘ, 25 ਜੂਨ : ਲੜਕੀਆਂ ਬਾਪ ਦੇ ਸਿਰ ਦਾ ਤਾਜ ਹੁੰਦੀਆਂ ਹਨ। ਜੇਕਰ ਬਾਪ ਹੀ ਵਹਿਸ਼ੀ ਬਣ ਜਾਵੇ ਤਾਂ ਲੜਕੀ ਆਪਣੇ ਦੁਖੜੇ ਕਿਸਨੂੰ ਦੱਸੇਗੀ। ਇਸ ਤਰ੍ਹਾਂ ਦੀ ਦਿਲ ਨੂੰ ਝੰਜੋੜਨ ਵਾਲੀ ਘਟਨਾ ਸਾਹਮਣੇ ਆਈ ਹੈ। ਨਾਭਾ ਬਲਾਕ ਦੇ ਪਿੰਡ ਕਨਸੂਹਾ ਵਿਖੇ ਜਿੱਥੇ ਵਹਿਸ਼ੀ ਦਰਿੰਦੇ ਬਾਪ ਵੱਲੋਂ ਆਪਣੇ ਹੀ ਨਾਬਾਲਿਗ 11 ਸਾਲਾਂ ਦੀ ਲੜਕੀ ਨਾਲ ਪਿਛਲੇ ਚਾਰ ਸਾਲਾਂ ਤੋਂ ਦੁਸ਼ਕਰਮ ਕਰਦਾ ਰਿਹਾ ਹੈ। ਪੇਸ਼ੇ ਤੋਂ ਲੜਕੀ ਦਾ ਪਿਤਾ ਗੁਰੂ ਘਰ ਵਿਚ ਬਤੌਰ ਗ੍ਰੰਥੀ ਵਜੋਂ ਡਿਊਟੀ ਨਿਭਾ ਰਿਹਾ ਹੈ। ਵਹਿਸ਼ੀ ਪਿਤਾ ਆਪਣੀ ਲੜਕੀ ਨੂੰ ਡਰਾ ਧਮਕਾ ਕੇ ਉਸ ਨਾਲ ਦੁਸ਼ਕਰਮ ਕਰਦਾ ਰਿਹਾ ਅਤੇ ਪੀੜਤ ਲੜਕੀ ਨੇ ਇਹ ਸਾਰੀ ਘਟਨਾ ਆਪਣੀ ਮਾਤਾ ਨੂੰ ਦੱਸੀ ਜਿਸ ਤੋਂ ਬਾਅਦ ਹੁਣ ਪੁਲਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਦਰਿੰਦੇ ਵਹਿਸ਼ੀ ਬਾਪ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਜਿਸ ਨੇ ਬਾਪ ਬੇਟੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕੀਤਾ ਹੈ।
ਇਸ ਮੌਕੇ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਵਹਿਸ਼ੀ ਬਾਪ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਘੱਟੋ-ਘੱਟ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਵਿਅਕਤੀ ਹਰ ਸਮੇਂ ਘਰ ਵਿੱਚ ਕੁੱਟਦਾ ਮਾਰਦਾ ਰਹਿੰਦਾ ਸੀ ਅਤੇ ਪਰਿਵਾਰ ਨੂੰ ਇੱਕ ਟਾਈਮ ਦੀ ਰੋਟੀ ਖਾਣ ਨੂੰ ਹੀ ਦਿੰਦਾ ਸੀ।
ਇਸ ਮੌਕੇ ‘ਤੇ ਨਾਭਾ ਦੇ ਡੀਐੱਸਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਆਰੋਪੀ ਪਿਤਾ ਆਪਣੇ ਲੜਕੇ ਨਾਲ ਚਾਰ ਸਾਲ ਤੋਂ ਦੁਸ਼ਕਰਮ ਕਰਦਾ ਆ ਰਿਹਾ ਸੀ ਅਤੇ ਲੜਕੀ ਦੀ ਉਮਰ ਗਿਆਰਾਂ ਸਾਲ ਹੈ ਅਤੇ ਅਸੀਂ ਪੀੜਤ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਕੇ ਉਸ ਦੇ ਖਿਲਾਫ ਕਾਰਵਾਈ ਕਰ ਦਿੱਤੀ ਗਈ ਹੈ।