India
ਦੇਸ਼ ਵਿੱਚ ਬੀਤੇ 24 ਘੰਟਿਆ ਦੌਰਾਨ 3,722 ਨਵੇਂ ਮਾਮਲੇ ਜਦਕਿ ਹੋਈ 134 ਮੌਤਾਂ

ਦੇਸ਼ ਵਿੱਚ ਕੋਰੋਨਾ ਦਾ ਕਹਿਰ ਚਾਰੋ ਪਾਸੇ ਫੈਲਿਆ ਹੋਇਆ ਹੈ। ਜਿਸਦਾ ਜ਼ਿਆਦਾ ਅਸਰ ਮਹਾਰਾਸ਼ਟਰਾ, ਦਿੱਲੀ ਇਲਾਕਿਆ ਵਿੱਚ ਦੇਖਿਆ ਜਾ ਸਕਦਾ ਹੈ। ਦੱਸ ਦਈਏ ਕਿ ਦੇਸ਼ ਵਿੱਚ ਬੀਤੇ 24 ਘੰਟਿਆ ਅੰਦਰ 3,722 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦਕਿ ਮੌਤਾਂ ਦਾ ਅੰਕੜਾ 134 ਦਰਜ ਕੀਤਾ ਗਿਆ। ਦੇਸ਼ ਵਿੱਚ ਪੀੜਤਾਂ ਦੀ ਕੁੱਲ ਗਿਣਤੀ 78,003 ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 26,235 ਪੀੜਤ ਠੀਕ ਹੋ ਚੁੱਕੇ ਹਨ ਤੇ ਅਜੇ ਵੀ 49,219 ਕੋਰੋਨਾ ਕੇਸ ਐਕਟੀਵ ਹਨ ਜਦਕਿ ਹੁਣ ਤੱਕ 2,549 ਲੋਕਾਂ ਦੀ ਮੌਤ ਹੋ ਚੁੱਕੀ ਹੈ।
Continue Reading