Punjab
ਪਠਾਨਕੋਟ ‘ਚ ਕੋਵਿਡ ਕਹਿਰ ਜਾਰੀ, ਇੱਕ ਪੀੜਤ ਦੀ ਹੋਈ ਮੌਤ

ਪਠਾਨਕੋਟ, 11 ਜੁਲਾਈ (ਮੁਕੇਸ਼ ਸੈਣੀ): ਪਠਾਨਕੋਟ ਵਿਖੇ ਜਿਥੇ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ ਬੀਤੇ ਕਈ ਦੀਨਾ ਤੋਂ ਕੋਵਿਡ ਮਾਮਲਿਆਂ ‘ਚ ਇਜ਼ਾਫਾ ਹੋਇਆ ਹੈ ਅੱਜ ਭਾਵ ਸ਼ਨੀਵਾਰ ਨੂੰ ਵੀ ਕੋਰੋਨਾ ਦੇ 35 ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ ਤੇ ਹੁਣ ਕੋਰੋਨ ਕਾਰਨ ਅੱਜ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਮਰੀਜ ਦੀ ਪਹਿਚਾਣ ਦਰਸ਼ਨ ਲਾਲ ਪਿੰਡ ਹਲੇਰ ਸੁਜਾਨਪੁਰ ਦੇ ਰੂਪ ਵਜੋਂ ਹੋਈ ਹੈ। ਦੱਸ ਦਈਏ ਮਰੀਜ਼ ਦਾ ਇਲਾਜ ਅੰਮ੍ਰਿਤਸਰ ਹਸਪਤਾਲ ਵਿਖੇ ਚੱਲ ਰਿਹਾ ਸੀ।