India
ਜਵਾਨਾਂ ਦੇ ਸ਼ਾਹਿਦ ਹੋਣ ਤੇ ਲੋਕਾਂ ਨੇ ਚੀਨ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ , ਚੀਨੀ ਮਾਲ ਦਾ ਬਾਈਕਾਟ ਕਰ ਫੂਕਿਆ ਪੁਤਲਾ
ਪਠਾਨਕੋਟ, 17 ਜੂਨ (ਮੁਕੇਸ਼ ਸੈਣੀ) : ਭਾਰਤ ਤੇ ਚੀਨ ਦੌਰਾਨ ਵੱਧ ਰਹੇ ਤਣਾਅ ਨੇ ਮੰਗਲਵਾਰ ਨੂੰ ਹਿੰਸਕ ਦਾ ਰੂਪ ਲੈ ਲਿਆ ਹੈ। LAC ’ਤੇ ਝੜਪ ’ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਹਨ। ਚੀਨ ਵੱਲੋਂ ਕੀਤੇ ਇਸ ਘਿਣਾਉਣੇ ਕੰਮ ਤੋਂ ਬਾਅਦ ਜਿਥੇ ਦੇਸ਼ ਆਪਣੇ ਬਹਾਦਰ ਸੈਨਿਕਾਂ ਦੀ ਸ਼ਹਾਦਤ ‘ਤੇ ਮਾਣ ਮਹਿਸੂਸ ਕਰ ਰਿਹਾ ਹੈ।
ਉਥੇ ਦੇਸ਼ ਦੇ ਲੋਕਾਂ ਦਾ ਗੁੱਸਾ ਵੀ ਸੜਕਾਂ‘ ਤੇ ਦਿਖਣਾ ਸ਼ੁਰੂ ਹੋ ਗਿਆ ਹੈ, ਲੋਕ ਚੀਨ ਦੇ ਵਿਰੁੱਧ ਸੜਕਾਂ ‘ਤੇ ਉਤਰ ਆਏ ਹਨ। ਜਿਸ ਕਾਰਨ ਅੱਜ ਪਠਾਨਕੋਟ ਵਿਚ ਵੱਖ-ਵੱਖ ਥਾਵਾਂ ‘ਤੇ ਚੀਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਥੇ ਪ੍ਰਦਰਸ਼ਨਕਾਰੀਆਂ ਨੇ ਚੀਨ ਦਾ ਪੁਤਲਾ ਫੂਕਿਆ ਅਤੇ ਫਿਰ ਚੀਨੀ ਮਾਲ ਦਾ ਬਾਈਕਾਟ ਵੀ ਕੀਤਾ ਗਿਆ।
ਇਸ ਬਾਰੇ ਗੱਲ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਚੀਨ ਜਿੱਦਾਂ ਦੇ ਕੰਮ ਕਰ ਰਹੀ ਹੈ ਲੋਕਾਂ ਨੂੰ ਉਨ੍ਹਾਂ ਵਲੋਂ ਬਣਾਏ ਹਰ ਇੱਕ ਸਾਮਾਨ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ ਤਾਂ ਜੋ ਚੀਨ ਕਮਜ਼ੋਰ ਹੋ ਸਕੇ।