Corona Virus
ਰਾਜਪੁਰਾ ਤੋਂ ਲਏ ਗਏ ਸੈਂਪਲਾਂ ਵਿਚੋਂ 6 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ

ਪਟਿਆਲਾ, ਅਮਰਜੀਤ ਸਿੰਘ, 25 ਅਪ੍ਰੈਲ : ਕੋਰੋਨਾ ਮਹਾਮਾਰੀ ਨੇ ਪੂਰੇ ਦੇਸ਼ ਭਰ ‘ਚ ਕੋਹਰਾਮ ਮਚਾਇਆ ਹੋਇਆ ਹੈ ਅਤੇ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਲੌਕਡਾਊਨ ਲਗੇ ਨੂੰ ਹਜੇ ਤੱਕ ਵੀ ਇਸਦਾ ਕੋਈ ਤੋੜ ਨਹੀਂ ਮਿਲ ਪਾਇਆ। ਜਿਸਦੇ ਚਲਦਿਆਂ ਕੱਲ ਰਾਜਪੁਰਾ ਤੋਂ ਲਏ ਗਏ ਸੈਂਪਲਾਂ ਵਿਚੋਂ 6 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਪਹਿਲਾ ਪਾਜੀਟਿਵ ਆਏ ਮਰੀਜ਼ਾਂ ਦੇ ਨੇੜਲੇ ਸੰਪਰਕਾਂ ਵਿੱਚੋ ਹੀ ਮਿਲੇ। ਪਟਿਆਲਾ ਜ਼ਿਲ੍ਹੇ ’ਚ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 61 ਹੋਈ। ਜਿਹਨਾਂ ਚੋ ਇਕ ਠੀਕ ਹੋ ਕੇ ਘਰ ਗਿਆ ।