Punjab
ਕੋਰੋਨਾ ਦਾ ਕਹਿਰ, 6 ਮਹੀਨੇ ਦੀ ਬੱਚੀ ਨੇ ਤੋੜਿਆ ਦਮ
ਚੰਡੀਗੜ੍ਹ, 23 ਅਪ੍ਰੈਲ: ਚੰਡੀਗੜ੍ਹ ਦੇ ਪੀ. ਜੀ. ਆਈ. ‘ਚ ਫਗਵਾੜਾ ਦੀ 6 ਮਹੀਨੇ ਦੀ ਬੱਚੀ ਨੂੰ 9 ਅਪ੍ਰੈਲ ਨੂੰ ਭਰਤੀ ਕੀਤਾ ਗਿਆ ਸੀ ਇਸਨੂੰ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਜੋਂ ਰੈਫਰ ਕੀਤਾ ਗਿਆ ਸੀ। ਇਸ ਬੱਚੀ ਦੀ ਹਾਰਟ ਸਰਗਰੀ ਹੋਣੀ ਸੀ। ਹਾਰਟ ਦੇ ਵਾਲਵ ਸਹੀ ਤਰੀਕੇ ਨਾਲ ਨਹੀਂ ਬਣੇ, ਜਿਸ ਕਾਰਨ ਆਕਸੀਜ਼ਨ ਲਈ ਉਸ ਨੂੰ ਵੈਂਟੀਲੇਟਰ ਦਾ ਸਪੋਰਟ ਦਿੱਤਾ ਜਾ ਰਿਹਾ ਸੀ।
ਦੱਸ ਦਈਏ 2 ਦਿਨਾਂ ਤੋਂ ਉਸ ਦੀ ਹਾਲਤ ਖਰਾਬ ਸੀ, ਜਿਸ ਤੋਂ ਬਾਅਦ ਉਸ ਦਾ ਕੋਰੋਨਾ ਦਾ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੇਟਿਵ ਪਾਈ ਗਈ ਸੀ।
ਇਸ ਬੱਚੀ ਨੂੰ ਕੋਰੋਨਾ ਰਿਪੋਰਟ ਆਉਣ ਤੋਂ ਬਾਅਦ ਦੂੱਜੇ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਜਿਸਦੀ ਅੱਜ ਭਾਵ ਵੀਰਵਾਰ ਨੂੰ ਮੌਤ ਹੋ ਗਈ।