Punjab
ਪਾਵਰ ਲਿਫ਼ਟਿੰਗ ‘ਚ ਲੜਕੀਆਂ ਨੇ ਵੱਖ ਵੱਖ ਭਾਰ ਵਰਗ ‘ਚ ਦਿਖਾਇਆ ਦਮ

ਪਟਿਆਲਾ:
ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ ਨੇ ਪਟਿਆਲਾ ਵਿਖੇ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੂਬਾ ਪੱਧਰੀ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋ-ਖੋ, ਪਾਵਰ ਲਿਫ਼ਟਿੰਗ ਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ।
ਉਨ੍ਹਾਂ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋ-ਖੋ ਅੰਡਰ 21 ਲੜਕੀਆਂ ਵਿੱਚ ਮੋਗਾ ਨੇ ਗੁਰਦਾਸਪੁਰ ਦੀ ਟੀਮ ਨੂੰ 3-2 ਦੇ ਫ਼ਰਕ ਨਾਲ, ਫ਼ਾਜ਼ਿਲਕਾ ਨੇ ਕਪੂਰਥਲਾ ਨੂੰ 5-0, ਅੰਮ੍ਰਿਤਸਰ ਨੇ ਫ਼ਤਿਹਗੜ੍ਹ ਸਾਹਿਬ ਨੂੰ 12-0 ਦੇ ਫ਼ਰਕ ਨਾਲ, ਮਾਨਸਾ ਦੀ ਟੀਮ ਨੇ ਹੁਸ਼ਿਆਰਪੁਰ ਨੂੰ 9-1 ਦੇ ਫ਼ਰਕ ਨਾਲ, ਬਠਿੰਡਾ ਨੇ ਪਠਾਨਕੋਟ ਨੂੰ 12-0 ਅਤੇ ਸੰਗਰੂਰ ਨੇ ਰੂਪਨਗਰ ਨੂੰ 6-2 ਦੇ ਪੁਆਇੰਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਇਸੇ ਤਰ੍ਹਾਂ ਪਾਵਰ ਲਿਫ਼ਟਿੰਗ ਖੇਡ ਅੰਡਰ 17 ਲੜਕੀਆਂ ਵਿਚ 43 ਕਿਲੋ ਭਾਰ ਵਰਗ ਅੰਦਰ ਲੁਧਿਆਣਾ ਦੀ ਮੁਸਕਾਨ ਕੌਰ ਨੇ, 47 ਕਿਲੋ ਵਿੱਚ ਬਠਿੰਡਾ ਦੀ ਸੁਮਨਦੀਪ ਕੌਰ, 52 ਕਿਲੋ ਵਿੱਚ ਸੰਗਰੂਰ ਦੀ ਪ੍ਰੀਤ ਕੌਰ, 57 ਕਿਲੋ ਸ੍ਰੀ ਮੁਕਤਸਰ ਸਾਹਿਬ ਦੀ ਰਵੀਨਾ, 63 ਕਿਲੋ ਵਿੱਚ ਬਠਿੰਡਾ ਦੀ ਸੁਹਾਵੀ, 69 ਕਿਲੋ ਵਿੱਚ ਲੁਧਿਆਣਾ ਦੀ ਕਵਿਤਾ ਬੈਂਸ, 72 ਕਿਲੋ ਵਿੱਚ ਬਠਿੰਡਾ ਦੀ ਮਹਿਕ ਨੇ ਪਹਿਲਾ ਸਥਾਨ ਹਾਸਲ ਕੀਤਾ।
ਕਬੱਡੀ ਅੰਡਰ 21 ਲੜਕੀਆਂ ਵਿੱਚ ਮੋਗਾ ਨੇ ਐਸ.ਏ.ਐਸ ਨਗਰ ਨੂੰ, ਜਲੰਧਰ ਨੇ ਗੁਰਦਾਸਪੁਰ ਨੂੰ, ਫ਼ਿਰੋਜਪੁਰ ਨੇ ਕਪੂਰਥਲਾ ਨੂੰ, ਸ੍ਰੀ ਮੁਕਤਸਰ ਸਾਹਿਬ ਨੇ ਬਰਨਾਲਾ ਨੂੰ, ਲੁਧਿਆਣਾ ਨੇ ਮਾਨਸਾ ਨੂੰ, ਰੂਪਨਗਰ ਨੇ ਫ਼ਰੀਦਕੋਟ ਨੂੰ ਅਤੇ ਪਟਿਆਲਾ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਕਬੱਡੀ ਦੇ ਅੰਡਰ 21 ਲੜਕਿਆ ਦੇ ਮੁਕਾਬਲਿਆਂ ਵਿੱਚ ਮੋਗਾ ਨੇ ਕਪੂਰਥਲਾ ਨੂੰ ਅਤੇ ਬਰਨਾਲਾ ਨੇ ਮਲੇਰਕੋਟਲਾ ਨੂੰ ਹਰਾਇਆ।