Punjab
ਪੰਜਾਬ ‘ਚ ਜ਼ਹਿਰੀਲੇ ਚੌਲ ਖਾਣ ਨਾਲ 20 ਬੱਕਰੀਆਂ ਦੀ ਹੋਈ ਮੌਤ, 40 ਬੇਹੋਸ਼

ਸਥਾਨਕ ਰੇਲਵੇ ਪਲੇਟਫਾਰਮ ਨੰਬਰ-3 ‘ਤੇ ਰੇਲਗੱਡੀ ਦੇ ਡੱਬੇ ਤੋਂ ਡਿੱਗੇ ਜ਼ਹਿਰੀਲੇ ਚੌਲ ਖਾਣ ਨਾਲ 20 ਬੱਕਰੀਆਂ ਦੀ ਮੌਤ ਹੋ ਗਈ ਜਦਕਿ ਦੱਸਿਆ ਜਾ ਰਿਹਾ ਹੈ ਕਿ 40 ਦੇ ਕਰੀਬ ਬੱਕਰੀਆਂ ਬੇਹੋਸ਼ ਹੋ ਗਈਆਂ। ਰੋਜ਼ਾਨਾ ਦੀ ਤਰ੍ਹਾਂ ਸੇਵਕ ਸਿੰਘ ਨਾਂ ਦਾ ਆਜੜੀ ਆਪਣੇ ਗੁਆਂਢੀ ਗੁਰਜੰਟ ਸਿੰਘ ਅਤੇ ਰਣਜੀਤ ਸਿੰਘ ਵਾਸੀ ਨੇਹੀਆਂਵਾਲਾ ਦੀਆਂ 60 ਤੋਂ ਵੱਧ ਬੱਕਰੀਆਂ ਰੇਲਵੇ ਪਲੇਟਫਾਰਮ ‘ਤੇ ਲੈ ਕੇ ਆਇਆ, ਜਦੋਂ ਮਾਲ ਗੱਡੀ ‘ਚ ਅਨਾਜ ਲੱਦ ਰਿਹਾ ਸੀ ਤਾਂ ਮਜ਼ਦੂਰਾਂ ਨੇ ਮਾਲ ਦੇ ਡੱਬੇ ਅਤੇ ਕੂੜਾ ਕਰਕਟ ਸਾਫ ਕੀਤਾ।
ਉਸ ਸਮੇਂ ਬੱਕਰੀਆਂ ਦੇ ਝੁੰਡ ਨੇ ਜ਼ਹਿਰੀਲੇ ਚੌਲ ਖਾ ਲਏ, ਜਿਸ ਕਾਰਨ ਸਾਰੀਆਂ ਬੱਕਰੀਆਂ ਬੇਹੋਸ਼ ਹੋ ਗਈਆਂ ਅਤੇ 20 ਬੱਕਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਰੀਆਂ ਹੋਈਆਂ ਬੱਕਰੀਆਂ ਦੇ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਦਾ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।