Connect with us

Punjab

ਪੰਜਾਬ ‘ਚ ਇੱਕ ਵਾਰ ਫਿਰ ਤੋਂ BSF ਨੇ 7 ਕਰੋੜ ਦੀ ਹੈਰੋਇਨ ਸਮੇਤ ਪਾਕਿਸਤਾਨ ਡਰੋਨ ਕੀਤਾ ਕਾਬੂ

Published

on

AMRITSAR:  ਗੁਰਦੁਆਰਿਆਂ ਨੇੜੇ ਹਾਕੀ ਗਰਾਊਂਡ ਦੇ ਅੰਦਰ ਹੋਣ ਤੋਂ ਬਾਅਦ ਹੁਣ ਭਾਰਤ ਅਤੇ ਪਾਕਿਸਤਾਨ ਵਿਚ ਸਰਗਰਮ ਸਮੱਗਲਰਾਂ ਨੇ ਸ਼ਮਸ਼ਾਨਘਾਟ ਨੂੰ ਵੀ ਤਸਕਰੀ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਿਕ ਬੀਐਸਐਫ ਅੰਮ੍ਰਿਤਸਰ ਦੀ ਟੀਮ ਨੇ ਪਿੰਡ ਨੰਗਲਮ ਦੇ ਇਲਾਕੇ ਵਿੱਚ ਸਥਿਤ ਸ਼ਮਸ਼ਾਨਘਾਟ ਨੇੜਿਓਂ 7 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ, ਜੋ ਕਿ ਡਰੋਨ ਰਾਹੀਂ ਸੁੱਟੀ ਗਈ ਸੀ। ਇਸੇ ਲੜੀ ਵਿੱਚ ਇੱਕ ਹੋਰ ਅਪਰੇਸ਼ਨ ਦੌਰਾਨ ਬੀਐਸਐਫ ਦੀ ਟੀਮ ਨੇ ਬੀਓਪੀ ਖੇਤਰ ਵਿੱਚ ਇੱਕ ਪਾਕਿਸਤਾਨੀ ਡਰੋਨ ਨੂੰ ਜ਼ਬਤ ਕੀਤਾ ਹੈ।

ਭਾਵੇਂ ਮੌਜੂਦਾ ਸਮੇਂ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਪੂਰੇ ਜ਼ਿਲ੍ਹੇ ਵਿੱਚ ਅਰਧ ਸੈਨਿਕ ਬਲ ਅਤੇ ਪੁਲੀਸ ਦੇ ਦਸਤੇ ਮੌਜੂਦ ਹਨ ਅਤੇ ਵਾਹਨਾਂ ਦੀ ਜ਼ੋਰਦਾਰ ਚੈਕਿੰਗ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਸਰਹੱਦੀ ਕੰਡਿਆਲੀ ਤਾਰ ਦੇ ਆਸ-ਪਾਸ ਡਰੋਨ ਅਤੇ ਹੈਰੋਇਨ ਦੀ ਆਵਾਜਾਈ ਜਾਰੀ ਹੈ। ਸਰਹੱਦੀ ਪਿੰਡਾਂ ਵਿੱਚ ਖੇਪ ਡਿੱਗਣ ਦਾ ਸਿਲਸਿਲਾ ਜਾਰੀ ਹੈ।