Connect with us

Punjab

PUNJAB ‘ਚ ਅਗਲੇ ਦੋ ਦਿਨ ਲਗਾਤਾਰ ਪਵੇਗਾ ਮੀਂਹ

Published

on

PUNJAB WEATHER: ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ, ਮੌਸਮ ਵਿਭਾਗ ਨੇ ਪੰਜਾਬ-ਹਰਿਆਣਾ ਵਿੱਚ ਅਗਲੇ 2 ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ 19ਤੋਂ 20 ਅਪ੍ਰੈਲ ਦਰਮਿਆਨ ਤੇਜ਼ ਤੂਫ਼ਾਨ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਅੱਜ ਯਾਨੀ 18 ਅਪ੍ਰੈਲ ਦੀ ਸਵੇਰ ਤੋਂ ਹੀ ਬੱਦਲਵਾਈ ਰਹੀ, ਕਈ ਥਾਵਾਂ ‘ਤੇ ਬੂੰਦਾ-ਬਾਂਦੀ ਵੀ ਹੋਈ ਪਰ ਫਿਰ ਤੋਂ ਸੂਰਜ ਦੇਵਤਾ ਦੇ ਦਰਸ਼ਨ ਹੋਏ। ਅਜਿਹੇ ‘ਚ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਮਾਝਾ ਖੇਤਰ ਦੀ ਗੱਲ ਕਰੀਏ ਤਾਂ ਉੱਥੇ ਵੀ ਕਈ ਥਾਵਾਂ ‘ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 15-16 ਨੂੰ ਕੁੱਝ ਇਲਾਕਿਆਂ ‘ਚ ਹਲਕੀ ਹਲਕੀ ਬਾਰਿਸ਼ ਹੋਈ ਸੀ|