Punjab
ਸੰਗਰੂਰ ‘ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ

ਸੰਗਰੂਰ ‘ਚ ਕੋਰੋਨਾ ਦੇ 3 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ ਦੇ ਪਿੰਡ ਖੇੜੀ ਸੋਢੀਆਂ ਵਿਖੇ ਪਹਿਲਾਂ ਤੋਂ ਪਾਜ਼ਿਟਿਵ ਮਰੀਜ ਔਰਤ ਦੇ ਦੋ ਹੋਰ ਪਰਿਵਾਰਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਇਕ ਗੁਆਂਢਣ ਵੀ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ।
ਇਸਦੇ ਨਾਲ ਹੀ ਦੱਸ ਦਈਏ ਸੰਗਰੂਰ ਵਿਖੇ korona ਪੀੜਤਾਂ ਦੀ ਗਿਣਤੀ 115 ਹੋ ਚੁੱਕੀ ਹੈ ਜਿਸਦੇ ਵਿੱਚੋਂ 99 ਮਰੀਜ ਠੀਕ ਹੋ ਚੁੱਕੇ ਹਨ ਜਦਕਿ ਹਾਲੇ ਵੀ 16 ਮਰੀਜ ਜੇਰੇ ਇਲਾਜ ਹਨ।
Continue Reading